ਅੱਜ 15 ਅਗਸਤ ਭਾਵ 73ਵੇਂ ਆਜ਼ਾਦੀ ਦਿਵਸ ਮੌਕੇ ਜੌਨ ਅਬਰਾਹਮ (John Abraham) ਦੀ ਫ਼ਿਲਮ ‘ਬਾਟਲਾ ਹਾਊਸ’ (Batla House) ਰਿਲੀਜ਼ ਹੋ ਰਹੀ ਹੈ। ਇਸ ਵਾਰ ਜੌਨ ਅਬਰਾਹਮ ਦਿੱਲੀ ’ਚ ਇੱਕ ਦਹਾਕਾ ਪਹਿਲਾਂ ਹੋਏ ਬਹੁ–ਚਰਚਿਤ ਤੇ ਵਿਵਾਦਗ੍ਰਸਤ ਮੁਕਾਬਲੇ ਦੀ ਕਹਾਣੀ ਲੈ ਕੇ ਆ ਰਹੇ ਹਨ। ਇਸ ਫ਼ਿਲਮ ਨੂੰ ਲੈ ਪ੍ਰਸ਼ੰਸਕ ਡਾਢੇ ਉਤੇਜਿਤ ਹਨ।
ਇਸੇ ਦੌਰਾਨ ਆਜ਼ਾਦੀ ਦਿਹਾੜੇ ਮੌਕੇ ਜੌਨ ਅਬਰਾਹਮ ਆਪਣੇ ਹੱਥਾਂ ਵਿੱਚ ਭਾਰਤ ਦਾ ਤਿਰੰਗਾ ਝੰਡਾ ਲੈ ਕੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਸ਼ਾਮਲ ਹੋਏ।
ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਉਹ ਬਹੁਤ ਖ਼ੁਸ਼ ਵਿਖਾਈ ਦਿੱਤੇ। ਜੌਨ ਅਬਰਾਹਮ ਹਮੇਸ਼ਾ ਵਾਂਗ ਬਹੁਤ ਹੈਂਡਸਮ ਵਿਖਾਈ ਦੇ ਰਹੇ ਸਨ। ਨਾਲ ਹੀ ਉਹ ਆਜ਼ਾਦੀ ਦਿਹਾੜੇ ਮੌਕੇ ਬਿਲਕੁਲ ਤਿਆਰ ਵਿਖਾਈ ਦਿੱਤੇ।
ਜੌਨ ਅਬਰਾਹਮ ਦੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ।
ਇੱਥੇ ਵਰਨਣਯੋਗ ਹੈ ਕਿ ਬਾਟਲਾ ਹਾਊਸ ਦਾ ਟ੍ਰੇਲਰ ਆਉਣ ਦੇ ਬਾਅਦ ਤੋਂ ਹੀ ਜੌਨ ਅਬਰਾਹਮ ਹੀ ਨਹੀਂ ਆਮ ਦਰਸ਼ਕਾਂ ਵਿੱਚ ਵੀ ਕਾਫ਼ੀ ਉਤਸੁਕਤਾ ਹੈ। ਇਸ ਫ਼ਿਲਮ ਦੀ ਚੰਗੀ ਸ਼ੁਰੂਆਤ ਦੀ ਆਸ ਕੀਤੀ ਜਾ ਰਹੀ ਹੈ।
ਇਸ ਫ਼ਿਲਮ ‘ਬਾਟਲਾ ਹਾਊਸ’ ਨੂੰ ਨਿਖਿਲ ਅਡਵਾਨੀ ਨੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਵਿੱਚ ਮ੍ਰਿਣਾਲ ਠਾਕੁਰ ਤੇ ਰਵੀ ਕਿਸ਼ਨ ਵੀ ਅਹਿਮ ਭੂਮਿਕਾਵਾਂ ਵਿੱਚ ਹਨ।
‘ਬਾਟਲਾ ਹਾਊਸ’ ਕਿਉਂਕਿ ਅਸਲ ਘਟਨਾ ਉੱਤੇ ਆਧਾਰਤ ਹੈ, ਇਸੇ ਲਈ ਇਸ ਨੂੰ ਕਈ ਤਰ੍ਹਾਂ ਦੇ ਕਾਨੂੰਨੀ ਅੜਿੱਕਿਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੁਕਾਬਲੇ ਦੇ ਦੋ ਮੁਲਜ਼ਮਾਂ ਨੇ ਫ਼ਿਲਮ ਦੀ ਰਿਲੀਜ਼ ਰੋਕਣ ਲਈ ਇੱਕ ਪਟੀਸ਼ਨ ਦਾਇਰ ਕੀਤੀ ਸੀ; ਜਿਸ ਨੂੰ ਦਿੱਲੀ ਹਾਈ ਕੋਰਟ ਨੇ ਰੱਦ ਕਰ ਦਿੱਤਾ।
ਉਂਝ ਸੈਂਸਰ ਬੋਰਡ ਨੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਨੂੰ ‘ਡਿਸਕਲੇਮਰ’ (ਦਾਅਵਾ–ਤਿਆਗ) ਲਾਉਣ ਦੇ ਨਾਲ ਹੀ ਕੁਝ ਦ੍ਰਿਸ਼ ਹਟਾਉਣ ਦੀ ਹਦਾਇਤ ਜਾਰੀ ਕੀਤੀ ਸੀ।