ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਵੋਟ ਪਾਉਣ ਬਾਰੇ ਇਹ ਜਵਾਬ ਦੇ ਕੇ ਤੁਰਦੇ ਬਣੇ ਅਕਸ਼ੇ ਕੁਮਾਰ

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਹਾਲ ਹੀ ਚ ਪਤਨੀ ਟਵਿੰਕਲ ਖੰਨਾ ਦੇ ਭਰਾ ਕਰਣ ਕਪਾੜੀਆ ਦੀ ਪਹਿਲੀ ਫ਼ਿਲਮ ਬਲੈਂਕ ਦੀ ਸਪੈਸ਼ਲ ਸਕਰੀਨਿੰਗ ਤੇ ਗਏ। ਇਸ ਦੌਰਾਨ ਇਕ ਰਿਪੋਰਟਰ ਨੇ ਅਕਸ਼ੇ ਤੋਂ ਪੁਛਿਆ ਕਿ ਸੋਸ਼ਲ ਮੀਡੀਆ ਤੇ ਤੁਹਾਨੂੰ ਐਨੇ ਦਿਨਾਂ ਤੋਂ ਟ੍ਰੋਲ ਕੀਤਾ ਗਿਆ ਜਾ ਰਿਹਾ ਹੈ, ਕੀ ਤੁਸੀਂ ਵੋਟ ਕਰਨ ਨਹੀਂ ਗਏ?

 

ਇਸ ਸਵਾਲ ਦੇ ਜਵਾਬ ਦਿੰਦਿਆਂ ਅਕਸ਼ੇ ਨੇ ਕਿਹਾ, ਚਲੀਏ ਬੇਟੇ।

 

ਇਹ ਜਵਾਬ ਦਿੰਦਿਆਂ ਹੀ ਅਕਸ਼ੇ ਉੱਥੋਂ ਲੰਘ ਗਏ।

 

ਇਸ ਦੌਰਾਨ ਅਕਸ਼ੇ ਪਿੱਛੇ ਕਿਸੇ ਨਾਲ ਕੁਝ ਗੱਲ ਕਰਦੇ ਨਜ਼ਰ ਆਏ। ਉਹ ਬੋਲਦੇ ਹਨ, ਦਿਸ ਇਜ਼ ਵਟ ਆਈ ਟੈਲ ਯੂ। ਇਸ ਤੋਂ ਬਾਅਦ ਵੀਡੀਓ ਮਿਊਟ ਹੋ ਜਾਂਦਾ ਹੈ।

 

ਅਕਸ਼ੇ ਕੁਮਾਰ ਦੇ ਇਸ ਵੀਡੀਓ ਦੇ ਜਵਾਬ ਚ ਇਕ ਟਵਿੱਟਰ ਯੂਜ਼ਰ ਨੇ ਅਕਸ਼ੇ ਦਾ ਪੁਰਾਣਾ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਚ ਅਕਸ਼ੇ ਕਹਿੰਦੇ ਦਿੱਖ ਰਹੇ ਹਨ ਕਿ ਟੋਰਾਂਟੋ ਮੇਰਾ ਘਰ ਹੈ। ਰਿਟਾਇਰ ਹੋਣ ਮਗਰੋਂ ਮੈਂ ਇੱਥੇ ਵਾਪਸ ਆਉਣ ਵਾਲਾ ਹਾਂ।

 

ਦੱਸਣਯੋਗ ਹੈ ਕਿ ਅਕਸ਼ੇ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ। ਉਨ੍ਹਾਂ ਕੋਲ ਕੈਨੇਡਾ ਦੀ ਨਾਗਰਿਕਤਾ ਹੈ।

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:journalist asked akshay kumar why he did not vote this is what he says