ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਅੱਗ ਪੀੜਤਾਂ ਦੀ ਮਦਦ ਲਈ ਜੂਹੀ ਚਾਵਲਾ ਦੇ ਬੇਟੇ ਨੇ ਵਿਖਾਈ ਦਰਿਆਦਿਲੀ

ਆਸਟ੍ਰੇਲ਼ੀਆ 'ਚ ਲੱਗੀ ਜੰਗਲੀ ਅੱਗ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ ਅਤੇ ਕਰੋੜਾਂ ਜਾਨਵਰ ਇਸ ਅੱਗ ਦੀ ਲਪੇਟ 'ਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹੇ 'ਚ ਕਈ ਦਾਨੀ ਤੇ ਸਮਾਜ ਸੇਵੀ ਸੰਸਥਾਵਾਂ ਤੇ ਲੋਕ ਅੱਗ ਪੀੜਤਾਂ ਦੀ ਮਦਦ ਲਈ ਅੱਗੇ ਜਾ ਰਹੇ ਹਨ। ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਦੇ ਬੇਟੇ ਅਰਜੁਨ ਨੇ ਵੀ ਅੱਗ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ।
 

ਅਰਜੁਨ ਨੇ ਆਪਣੀ ਜੇਬ ਵਿੱਚੋਂ 300 ਪੌਂਡ ਆਸਟ੍ਰੇਲੀਆਈ ਰਾਹਤ ਫੰਡ 'ਚ ਦਾਨ ਕੀਤੇ ਹਨ। ਰਿਪੋਰਟ ਦੇ ਅਨੁਸਾਰ ਆਸਟ੍ਰੇਲੀਆ 'ਚ ਜੰਗਲ ਨੂੰ ਅੱਗ ਕਾਰਨ ਹੁਣ ਤਕ 25 ਲੋਕਾਂ ਦੀ ਜਾਨ ਚਲੀ ਗਈ ਹੈ, ਜਦੋਂਕਿ ਇਸ ਅੱਗ ਨਾਲ ਦੇਸ਼ ਦੇ ਜੰਗਲਾਤ ਖੇਤਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਅਨੁਮਾਨ ਹੈ ਕਿ ਇਸ ਘਟਨਾ ਨਾਲ ਕਈ ਅਰਬ ਡਾਲਰ ਦੀ ਜਾਇਦਾਦ ਨਸ਼ਟ ਹੋ ਗਈ ਸੀ।
 

 

ਆਪਣੇ ਪੁੱਤਰ ਦੇ ਇਸ ਨੇਕ ਕੰਮ ਬਾਰੇ ਗੱਲ ਕਰਦਿਆਂ ਜੂਹੀ ਨੇ ਕਿਹਾ, "ਮੈਨੂੰ ਯਾਦ ਹੈ ਕਿ ਉਸ ਨੇ ਮੈਨੂੰ ਦੱਸਿਆ ਸੀ ਕਿ ਆਸਟ੍ਰੇਲੀਆ ਵਿਚ ਅੱਗ ਲੱਗਣ ਕਾਰਨ 50 ਕਰੋੜ ਜਾਨਵਰਾਂ ਦੀ ਮੌਤ ਹੋ ਗਈ ਹੈ ਅਤੇ ਉਸ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਸ ਬਾਰੇ ਕੀ ਕਰ ਰਹੇ ਹੋ। ਮੈਂ ਕਿਹਾ ਕਿ ਮੈਂ ਕਾਵੇਰੀ ਕਾਲਿੰਗ ਪ੍ਰਾਜੈਕਟ ਰਾਹੀਂ ਆਪਣੇ ਦੇਸ਼ 'ਚ ਬੂਟੇ ਲਗਾਉਣ 'ਚ ਮਦਦ ਕਰ ਰਹੀ ਹਾਂ।"
 

ਜੂਹੀ ਨੇ ਕਿਹਾ, "ਇਕ ਦਿਨ ਬਾਅਦ ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਆਪਣੀ ਪਾਕੇਮ ਮਨੀ 'ਚੋਂ 300 ਪੌਂਡ ਉੱਥੇ ਭੇਜੇ ਹਨ। ਉਮੀਦ ਹੈ ਕਿ ਉਹ ਸਹੀ ਥਾਂ 'ਤੇ ਪਹੁੰਚ ਗਏ ਹੋਣਗੇ। ਮੈਂ ਸਚਮੁਚ ਬਹੁਤ ਖੁਸ਼ ਹੋਈ ਅਤੇ ਪਰਮਾਤਮਾ ਦਾ ਧੰਨਵਾਦ ਕੀਤਾ। ਮੈਨੂੰ ਇਹ ਸੋਚ ਕੇ ਖੁਸ਼ੀ ਹੋਈ ਉਸ ਦਾ ਦਿਲ ਕਿੰਨਾ ਸਾਫ ਤੇ ਵੱਡਾ ਹੈ।"
 

ਦੱਸ ਦੇਈਏ ਕਿ ਅਰਜੁਨ ਇਸ ਸਮੇਂ ਬ੍ਰਿਟੇਨ 'ਚ ਇੱਕ ਬੋਰਡਿੰਗ ਸਕੂਲ ਵਿੱਚ ਪੜ੍ਹ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Juhi Chawla son donates from pocket money to Australian bushfire relief