ਗਾਇਕ ਜਸਟਿਨ ਬੀਬਰ ਅਤੇ ਮਾਡਲ ਹੈਲੀ ਬਾਲਡਵਿਨ ਨੇ ਇਕ ਵਾਰ ਫਿਰ ਵਿਆਹ ਕਰਵਾ ਲਿਆ ਹੈ।
ਪੀਪਲਜ਼ ਡਾਟ ਕਾਮ ਦੀ ਰਿਪੋਰਟ ਦੇ ਅਨੁਸਾਰ ਇਸ ਜੋੜੇ ਨੇ ਪਿਛਲੇ ਸਾਲ ਚੁਪਚਪੀਤੇ ਢੰਗ ਨਾਲ ਵਿਆਹ ਕੀਤਾ ਸੀ ਤੇ ਹੁਣ ਸੋਮਵਾਰ ਨੂੰ ਦੋਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੁਬਾਰਾ ਦੋਸਤਾਂ ਸਾਮ੍ਹਣੇ ਬਹੁਤ ਧੂਮਧੜਾਕੇ ਨਾਲ ਵਿਆਹ ਕੀਤਾ।
ਸਮਾਰੋਹ ਦੱਖਣੀ ਕੈਰੋਲਿਨਾ ਦੇ ਪੰਜ-ਸਿਤਾਰਾ ਹੋਟਲ ਮੌਂਟੇਜ ਪਾਲਮੈਟੋ ਬਲੱਫ ਵਿਖੇ ਹੋਇਆ। ਜਸਟਿਨ ਅਤੇ ਹੇਲੀ ਨੇ 154 ਮਹਿਮਾਨਾਂ ਦੇ ਸਾਹਮਣੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸਹੁੰ ਖਾਧੀ ਜਿਸ ਵਿੱਚ ਕੇਂਡਲ ਜੇਨਰ, ਕੈਮਿਲਾ ਮੋਰੋਨ ਅਤੇ ਜੋਆਨ ਸਮਾਲਸ ਆਦਿ ਸ਼ਾਮਲ ਸਨ।
.