ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Kabir Singh Box Office Collection: 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ 'ਕਬੀਰ ਸਿੰਘ'

Kabir Singh Box Office Collection Day 5: ਸ਼ਾਹਿਦ ਕਪੂਰ (Shahid Kapoor) ਦੀ ਫ਼ਿਲਮ 'ਕਬੀਰ ਸਿੰਘ' ਨੂੰ ਦਰਸ਼ਕਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਸਿਰਫ਼ ਪੰਜ ਦਿਨਾਂ ਵਿੱਚ ਹੀ ਫ਼ਿਲਮ 100 ਕਰੋੜ (100 Crore) ਦੇ ਕਲੱਬ ਵਿੱਚ ਸ਼ਾਮਲ ਹੋ ਚੁੱਕੀ ਹੈ। 20, 21 ਕਰੋੜ ਨਾਲ ਬਾਕਸ ਆਫਿਸ ਓਪਨਿੰਗ ਦੇਣ ਵਾਲੀ  ਫ਼ਿਲਮ 'ਕਬੀਰ ਸਿੰਘ' ਨੇ ਆਪਣੇ ਪੰਜਵੇਂ ਦਿਨ ਯਾਨੀ ਮੰਗਲਵਾਰ ਨੂੰ 16.53 ਕਰੋੜ ਦੀ ਕਮਾਈ ਕੀਤੀ ਜਿਸ ਤੋਂ ਬਾਅਦ ਇਸ ਫ਼ਿਲਮ ਦੀ ਕੁਲ ਕਮਾਈ ਹੁਣ 104 ਕਰੋੜ ਦੀ ਹੋ ਚੁੱਕੀ ਹੈ।

 

 

ਵਪਾਰ ਵਿਸ਼ਲੇਸ਼ਕ ਤਰਣ ਆਦਰਸ਼ (Taran Adarsh) ਅਨੁਸਾਰ ਫ਼ਿਲਮ 5 ਦਿਨਾਂ ਵਿੱਚ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ। 4 ਦਿਨਾਂ ਵਿੱਚ 80 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਨ ਵਾਲੀ 'ਕਬੀਰ ਸਿੰਘ' ਨੇ 5ਵੇਂ ਦਿਨ ਜਾਂ ਮੰਗਲਵਾਰ ਨੂੰ 16.53 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਤੋਂ ਬਾਅਦ ਫ਼ਿਲਮ ਦੀ ਕੁੱਲ ਆਮਦਨ 104 ਕਰੋੜ ਰੁਪਏ ਹੋ ਚੁੱਕੀ ਹੈ।

 

ਦੱਸਣਯੋਗ ਹੈ ਕਿ ਤਰਨ ਆਦਰਸ਼ ਨੇ ਇਕ ਹੋਰ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਸ ਸਾਲ 100  ਕਰੋੜ ਕਲੱਬ ਵਿੱਚ ਸ਼ਾਮਲ ਹੋਣ ਲਈ ਸਿਰਫ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਹੀ ਰਹੀ ਜਿਸ ਨੇ 4 ਦਿਨਾਂ ਵਿੱਚ ਹੀ ਇਸ ਮੁਕਾਮ ਨੂੰ ਛੂਹ ਲਿਆ ਸੀ।

 

ਇਸ ਤੋਂ ਇਲਾਵਾ ਕੇਸਰੀ, ਗਲੀ ਬੁਆਏ ਅਤੇ ਟੋਟਲ ਧਮਾਲ ਨੇ ਇਸ ਮੁਕਾਮ ਤੱਕ ਪਹੁੰਚਣ ਲਈ 7, 8 ਅਤੇ 9 ਦਿਨ ਲਏ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kabir Singh Box Office Collection Day 5 Shahid Kapoor film earns Rs 104 crore