ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਦਰ ਖ਼ਾਨ ਦੀ ਹਾਲਤ ਗੰਭੀਰ, ਕੈਨੇਡਾ ਦੇ ਹਸਪਤਾਲ `ਚ ਜ਼ੇਰੇ ਇਲਾਜ

ਕਾਦਰ ਖ਼ਾਨ ਦੀ ਹਾਲਤ ਗੰਭੀਰ, ਕੈਨੇਡਾ ਦੇ ਹਸਪਤਾਲ `ਚ ਜ਼ੇਰੇ ਇਲਾਜ

ਬਾਲੀਵੁੱਡ ਦੇ ਉੱਘੇ ਅਦਾਕਾਰ ਕਾਦਰ ਖ਼ਾਨ ਦੀ ਹਾਲਤ ਇਸ ਵੇਲੇ ਬਹੁਤ ਗੰਭੀਰ ਬਣੀ ਹੋਈ ਹੈ। ਇਸ ਵੇਲੇ ਉਹ ਕੈਨੇਡਾ ਦੇ ਇੱਕ ਹਸਪਤਾਲ `ਚ ਜ਼ੇਰੇ ਇਲਾਜ ਹਨ। ਉਹ ਹੁਣ ਕੈਨੇਡਾ ਦੇ ਹੀ ਨਾਗਰਿਕ ਵੀ ਹਨ ਤੇ ਉੱਥੇ ਉਹ ਪਿਛਲੇ ਕੁਝ ਵਰ੍ਹਿਆਂ ਤੋਂ ਆਪਣੇ ਪੁੱਤਰ ਅਤੇ ਨੂੰਹ ਨਾਲ ਰਹਿ ਰਹੇ ਹਨ। ਸੁਰੱਖਿਆ ਕਾਰਨਾਂ ਕਰ ਕੇ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਹ ਕੈਨੇਡਾ ਦੇ ਕਿਹੜੇ ਸ਼ਹਿਰ ਜਾਂ ਕਸਬੇ ਦੇ ਕਿਹੜੇ ਹਸਪਤਾਲ `ਚ ਦਾਖ਼ਲ ਹਨ; ਕਿਉ਼ਕਿ ਤਦ ਲੋਕਾਂ ਦੀ ਭੀੜ ਉਨ੍ਹਾਂ ਨੂੰ ਤੰਗ ਕਰ ਸਕਦੀ ਹੈ।


ਪ੍ਰਾਪਤ ਜਾਣਕਾਰੀ ਮੁਤਾਬਕ 80 ਸਾਲਾ ਕਾਦਰ ਖ਼ਾਨ ਨੂੰ ਇਸ ਵੇਲੇ ਬਾਇਪੈਪ ਵੈਂਟੀਲੇਟਰ `ਤੇ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਾਫ਼ੀ ਔਖ ਹੋ ਰਹੀ ਸੀ। ਉਂਝ ਕਾਦਰ ਖ਼ਾਨ ਨੂੰ ਹੋਸ਼ ਹੈ ਤੇ ਉਹ ਸਾਹਮਣੇ ਆਉਣ ਵਾਲੇ ਹਰੇਕ ਵਿਅਕਤੀ ਨੂੰ ਪਛਾਣ ਵੀ ਰਹੇ ਹਨ ਪਰ ਉਨ੍ਹਾਂ ਬੋਲਣਾ ਛੱਡ ਦਿੱਤਾ ਹੈ। ਉਨ੍ਹਾਂ `ਚ ਨਿਮੋਨੀਆ ਦੇ ਲੱਛਣ ਉਜਾਗਰ ਹੋ ਰਹੇ ਹਨ।


ਕਾਦਰ ਖ਼ਾਨ ਪ੍ਰੋਗਰੈਸਿਵ ਸੁਪਰਾਨਿਊਕਲੀਅਰ ਪਾਲਸੀ ਨਾਂਅ ਦੇ ਰੋਗ ਤੋਂ ਪੀੜਤ ਹੈ; ਜਿਸ ਨਾਲ ਰੋਗੀ ਯਾਦਦਾਸ਼ਤ ਗੁਆ ਬੈਠਦਾ ਹੈ, ਚੱਲਣ-ਫਿਰਨ ਵਿੱਚ ਤਕਲੀਫ਼ ਹੁੰਦੀ ਹੈ ਤੇ ਸਰੀਰ ਦਾ ਸੰਤੁਲਨ ਨਹੀਂ ਬਣਾ ਪਾਉਂਦਾ।


ਕਾਦਰ ਖ਼ਾਨ ਦੇ ਦੋਸਤ ਤੇ ਬਾਲੀਵੁੱਡ ਦੇ ਬਹੁ-ਚਰਚਿਤ ਅਦਾਕਾਰ ਸ਼ਕਤੀ ਕਪੂਰ ਨੇ ਦੱਸਿਆ ਕਿ ਕਾਦਰ ਖ਼ਾਨ ਇਸ ਵੇਲੇ ਵ੍ਹੀਲਚੇਅਰ `ਤੇ ਰਹਿੰਦੇ ਹਨ।


ਕਾਦਰ ਖ਼ਾਨ ਨੇ 1973 `ਚ ਯਸ਼ ਚੋਪੜਾ ਦੀ ਫਿ਼ਲਮ ‘ਦਾਗ਼` ਨਾਲ ਆਪਣੇ ਫਿ਼ਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ; ਜਿਸ ਵਿੱਚ ਉਹ ਸਰਕਾਰੀ ਵਕੀਲ ਬਣੇ ਸਨ। ਰਾਜੇਸ਼ ਖੰਨਾ ਤੇ ਸ਼ਰਮੀਲਾ ਟੈਗੋਰ ਉਸ ਫਿ਼ਲਮ ਦੇ ਮੁੱਖ ਅਦਾਕਾਰ ਸਨ।


ਉਨ੍ਹਾਂ ਦੀਆਂ ਫਿ਼ਲਮਾਂ - ਦੂਲਹੇ ਰਾਜਾ, ਹਸੀਨਾ ਮਾਨ ਜਾਏਗੀ ਤੇ ਮੁਝਸੇ ਸ਼ਾਦੀ ਕਰੋਗੀ - ਯਾਦਗਾਰੀ ਹਨ। ਆਖ਼ਰੀ ਵਾਰ ਉਨ੍ਹਾਂ ਨੂੰ ‘ਹੋ ਗਿਆ ਦਿਮਾਗ਼ ਕਾ ਦਹੀ` ਫਿ਼ਲਮ `ਚ ਸਾਲ 2015 ਦੌਰਾਨ ਵੇਖਿਆ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kader Khan serious under treatment in Canada