ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਜੋਲ ਦੀ ਮਾਂ ਤਨੁਜਾ ਹਸਪਤਾਲ ’ਚ ਜ਼ੇਰੇ ਇਲਾਜ, ਆਪ੍ਰੇਸ਼ਨ ਦੀ ਤਿਆਰੀ

ਬਾਲੀਵੁੱਡ ਦੀ ਲੰਘੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਤਨੁਜਾ ਨੂੰ ਬੁੱਧਵਾਰ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਤੇ ਉਨ੍ਹਾਂ ਦਾ ਡਾਇਵਰਟੀਕੁਲਾਈਟਿਸ ਨਾਂ ਦੀ ਬਿਮਾਰੀ ਦੇ ਇਲਾਜ ਲਈ ਆਪ੍ਰੇਸ਼ਨ ਹੋਵੇਗਾ। ਤਨੁਜਾ (75) ਨੂੰ ਸ਼ਹਿਰ ਦੇ ਮਸ਼ਹੂਰ ਲੀਲਾਵਤੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

 

ਹਸਪਤਾਲ ਦੇ ਸੂਤਰਾਂ ਮੁਤਾਬਕ ਇਸ ਬਿਮਾਰੀ ਕਾਰਨ ਪਾਚਨ ਪ੍ਰਣਾਲੀ ਦੇ ਛੋਟੀਆਂ-ਛੋਟੀਆਂ ਥਾਵਾਂ ਤੇ ਸੋਜਸ ਜਾਂ ਇਨਫ਼ੈਕਸ਼ਨ ਹੋ ਜਾਂਦਾ ਹੈ।

 

ਹਸਪਤਾਲ ਦੇ ਸੂਤਰਾਂ ਮੁਤਾਬਕ ਅਦਾਕਾਰਾ ਤਨੁਜਾ ਦਾ ਹਾਲ ਜਾਨਣ ਉਨ੍ਹਾਂ ਦੀ ਧੀ ਕਾਜੋਲ ਹਸਪਤਾਲ ਪੁੱਜੇ ਸਨ। ਦੱਸ ਦੇਈਏ ਕਿ 2 ਦਿਨਹਿਲਾਂ ਹੀ ਕਾਜੋਲ ਦੇ ਸਹੁਰੇ ਐਕਸ਼ਨ ਨਿਰਦੇਸ਼ਕ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ ਸੀ।

 

ਦੱਸਣਯੋਗ ਹੈ ਕਿ ਅਦਾਕਾਰਾ ਤਨੁਜਾ ਬਾਲੀਵੁੱਡ ਚ ਜਵੈਲ ਥੀਫ਼, ਹਾਥੀ ਮੇਰੇ ਸਾਥੀ, ਦੋ ਚੋਰ ਵਰਗੀਆਂ ਮਸ਼ਹੂਰ ਹਿੰਦੀ ਫ਼ਿਲਮਾਂ ਚ ਕੰਮ ਕਰ ਚੁੱਕੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kajol mother Tanuja diagnosed with diverticulitis to undergo surgery