ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢਿੱਡ ਦਰਦ ਦੀ ਬਿਮਾਰੀ ਨਾਲ ਪੀੜਤ ਸੀ ਕਾਜੋਲ ਦੀ ਮਾਂ ਤਨੁਜਾ

ਡਾਇਵਰਟੀਕੁਲਾਈਟਿਸ ਨਾਂ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਚਲਦੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਤਨੁਜਾ ਨੂੰ ਸਰਜਰੀ ਤੋਂ ਲੰਘਣ ਪਿਆ। ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਇਸ ਅਫ਼ਸਰ ਨੇ ਮੀਡੀਆ ਏਜੰਸੀ ਨੂੰ ਦਸਿਆ ਕਿ ਸਰਜਰੀ ਮਗਰੋਂ ਤਨੁਜਾ ਦੀ ਹਾਲਤ ਹੁਣ ਬੇਹਤਰ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਤਨੁਜਾ ਨੂੰ ਇਕ ਹਫ਼ਤੇ ਤਕ ਹਸਪਤਾਲ ਚ ਹੀ ਰਹਿਣਾ ਹੋਵੇਗਾ।

 

ਡਾਇਵਰਟੀਕੁਲਾਈਟਿਸ ਪਾਚਨ ਤੰਤਰ ਨਾਲ ਜੁੜੀ ਬੀਮਾਰੀ ਹੈ। ਇਸ ਵਿਚ ਡਾਇਵਟੀਕੁਰਲਾ ਨਾਂ ਦੇ ਛੋਟੀਆਂ-ਛੋਟੀਆਂ ਥੈਲੀਆਂ ਚ ਸੋਜਸ ਜਾਂ ਇਨਫ਼ੈਕਸ਼ਨ ਹੋ ਜਾਂਦਾ ਹੈ ਜਿਹੜਾ ਅੰਤੜੀਆਂ ਦੀਆਂ ਦੀਵਾਰਾਂ ਤੇ ਬਣਦੇ ਹਨ।

 

ਢਿੱਡ ਚ ਦਰਦ ਹੋਣ ਦੀ ਸ਼ਿਕਾਇਤ ਹੋਣ ਦੇ ਚੱਲਦਿਅਟਾਂ 75 ਸਾਲਾ ਆਦਕਾਰਾ ਤਨੁਜਾ ਨੂੰ ਮੰਗਲਵਾਰ ਨੂੰ ਹਸਪਤਾਲ ਚ ਦਾਖਲ ਕੀਤਾ ਗਿਆ ਸੀ।

 

ਦੱਸ ਦੇਈਏ ਕਿ ਬਾਲੀਵੁੱਡ ਦੀ ਲੰਘੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਤਨੁਜਾ ਨੂੰ ਬੁੱਧਵਾਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਡਾਇਵਰਟੀਕੁਲਾਈਟਿਸ ਨਾਂ ਦੀ ਬਿਮਾਰੀ ਦੇ ਇਲਾਜ ਲਈ ਆਪ੍ਰੇਸ਼ਨ ਹੋਵੇਗਾ ਤਨੁਜਾ ਨੂੰ ਸ਼ਹਿਰ ਦੇ ਮਸ਼ਹੂਰ ਲੀਲਾਵਤੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ

 

ਹਸਪਤਾਲ ਦੇ ਸੂਤਰਾਂ ਮੁਤਾਬਕ ਅਦਾਕਾਰਾ ਤਨੁਜਾ ਦਾ ਹਾਲ ਜਾਨਣ ਉਨ੍ਹਾਂ ਦੀ ਧੀ ਕਾਜੋਲ ਹਸਪਤਾਲ ਪੁੱਜੇ ਸਨ। ਦੱਸ ਦੇਈਏ ਕਿ 2 ਦਿਨ ਪਹਿਲਾਂ ਹੀ ਕਾਜੋਲ ਦੇ ਸਹੁਰੇ ਐਕਸ਼ਨ ਨਿਰਦੇਸ਼ਕ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ ਸੀ

 

ਦੱਸਣਯੋਗ ਹੈ ਕਿ ਅਦਾਕਾਰਾ ਤਨੁਜਾ ਬਾਲੀਵੁੱਡ ਜਵੈਲ ਥੀਫ਼, ਹਾਥੀ ਮੇਰੇ ਸਾਥੀ, ਦੋ ਚੋਰ ਵਰਗੀਆਂ ਮਸ਼ਹੂਰ ਹਿੰਦੀ ਫ਼ਿਲਮਾਂ ਕੰਮ ਕਰ ਚੁੱਕੇ ਹਨ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kajol mother tanuja mukherjee undergoes surgery in lilavati hospital