ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਣਵਿਆਹੀ ਕਲਕੀ ਕੇਕਲਾਂ ਦੇ ਗਰਭਵਤੀ ਹੋਣ ’ਤੇ ਪਰਿਵਾਰ ਦਾ ਇਹ ਸੀ ਪੱਖ

ਅਦਾਕਾਰਾ ਕਲਕੀ ਕੇਕਲਾਂ ਜਲਦੀ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਕਲਕੀ ਆਪਣੇ ਬੁਆਏਫ੍ਰੈਂਡ ਗਾਏ ਹਰਸ਼ਬਰਗ ਨਾਲ ਰਿਸ਼ਤੇ 'ਚ ਹਨ। ਉਨ੍ਹਾਂ ਨੇ ਕਰੀਨਾ ਕਪੂਰ ਖਾਨ ਦੇ ਰੇਡੀਓ ਸ਼ੋਅ ਵੱਟ ਵੂਮੈਨ ਵਾਂਟ ਤੇ ਆਪਣੀ ਗਰਭ ਅਵਸਥਾ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਇਸ ਤੋਂ ਇਲਾਵਾ ਕਲਕੀ ਨੇ ਦੱਸਿਆ ਕਿ ਉਸਦੇ ਪਰਿਵਾਰ ਦਾ ਪ੍ਰਤੀਕਰਮ ਕਿਵੇਂ ਸੀ।

 

ਜਦੋਂ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਪ੍ਰਤੀਕ੍ਰਿਆ ਬਾਰੇ ਪੁੱਛਿਆ ਗਿਆ ਤਾਂ ਕਲਕੀ ਨੇ ਕਿਹਾ ਕਿ ਸ਼ੁਕਰ ਹੈ ਕਿ ਸਾਡਾ ਪਰਿਵਾਰ ਗੈਰ ਰਵਾਇਤੀ ਹੈ। ਮੇਰੀ ਮਾਂ ਨੇ ਕਿਹਾ ਕਿ ਦੇਖੋ ਜਦੋਂ ਤੁਸੀਂ ਅਗਲੀ ਵਾਰ ਵਿਆਹ ਕਰੋਗੇ ਤਾਂ ਇਹ ਸੁਨਿਸ਼ਚਿਤ ਕਰੋ ਕਿ ਇਹ ਜ਼ਿੰਦਗੀਭਰ ਲਈ ਹੈ। ਉਨ੍ਹਾਂ ਇਹ ਕਿਹਾ ਕਿਉਂਕਿ ਮੇਰਾ ਪਹਿਲਾਂ ਹੀ ਤਲਾਕ ਹੋ ਚੁੱਕਾ ਹੈ। ਇਸ ਲਈ ਉਨ੍ਹਾਂ ਨੂੰ ਕੋਈ ਕਾਹਲੀ ਨਹੀਂ ਸੀ।

 

ਦੱਸ ਦੇਈਏ ਕਿ ਕਲਕੀ ਨੇ ਪਹਿਲਾਂ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਵਿਆਹ ਕੀਤਾ ਸੀ। ਪਰ ਦੋਵਿਆਂ ਦੇ ਵਿਆਹ ਸਫਲ ਨਹੀਂ ਹੋਏ ਤੇ ਅਖੀਰ ਸਾਲ 2013 ਵਿੱਚ ਉਹ ਵੱਖ ਹੋ ਗਏ। ਫਿਰ ਦੋਵਾਂ ਦਾ 2015 ਵਿੱਚ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ।

 

ਕਲਕੀ ਨੇ ਕਿਹਾ ਕਿ ਉਹ ਗਾਏ ਨਾਲ ਵਿਆਹ ਕਰਾਉਣ ਦੇ ਵਿਚਾਰ ਦਾ ਵਿਰੋਧ ਨਹੀਂ ਕਰ ਰਹੀ ਸੀ ਪਰ ਉਹ ਗਰਭਵਤੀ ਹੋਣ ਕਰਕੇ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ ਸਨ। ਸੱਚ ਬੋਲਾਂ ਤਾਂ ਮੈਂ ਵਿਆਹ ਦੇ ਵਿਰੁੱਧ ਨਹੀਂ ਹਾਂ, ਅਸੀਂ ਵਿਆਹ ਕਰਵਾਉਣਾ ਚਾਹੁੰਦੇ ਹਾਂ ਪਰ ਅਜੇ ਸਮਾਂ ਨਹੀਂ ਆਇਆ ਹੈ।'

 

ਸ਼ੋਅ ਵਿੱਚ ਕਲਕੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਗਰਭ ਅਵਸਥਾ ਬਾਰੇ ਪਤਾ ਚਲਿਆ ਤਾਂ ਉਨ੍ਹਾਂ ਨੂੰ ਪਹਿਲਾਂ ਤਾਂ ਵਿਸ਼ਵਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੈਂ ਇਕ ਹੋਰ ਟੈਸਟ ਕਰਵਾਉਣ ਗਈ ਸੀ। ਗਾਏ ਇਹ ਸੁਣਨ ਕੇ ਇਕਦਮ ਤਿਆਰ ਹੋ ਗਏ ਪਰ ਗਰਭ ਅਵਸਥਾ ਲਈ ਆਪਣੇ ਆਪ ਨੂੰ ਤਿਆਰ ਕਰਨ ਚ ਮੈਨੂੰ 2-3 ਦਿਨ ਲੱਗ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kalki Kakalan s family reaction on being pregnant without marriage