ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਲੇਂਟਾਈਨ ਡੇਅ 'ਤੇ ਕਲਕੀ ਕੋਚਲਿਨ ਨੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਕੀਤੀ ਸ਼ੇਅਰ

ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਹਾਲ ਹੀ ਵਿੱਚ ਮਾਂ ਬਣੀ ਹੈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਬੇਟੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਤੋਂ ਬਾਅਦ ਕਲਕੀ ਆਪਣੀ ਬੱਚੀ ਜਣੇਪੇ ਦੇ ਤਜ਼ੁਰਬੇ ਨਾਲ ਸਬੰਧਤ ਕਈ ਜਾਣਕਾਰੀਆਂ ਸਾਂਝਾ ਕਰ ਚੁੱਕੀ ਹੈ। ਆਪਣੀ ਡਿਲੀਵਰੀ ਦੇ ਤਜ਼ਰਬੇ ਦੀ ਅਪਡੇਟ ਤੋਂ ਬਾਅਦ ਕਲਕੀ ਨੇ ਅੱਜ ਸੋਸ਼ਲ ਮੀਡੀਆ 'ਤੇ ਆਪਣੀ ਧੀ ਦਾ ਚਿਹਰਾ ਵਿਖਾਇਆ ਹੈ।
 

ਇਸ ਤੋਂ ਪਹਿਲਾਂ ਉਸ ਨੇ ਆਪਣੀ ਧੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਹਾਲਾਂਕਿ ਕਿਸੇ ਤਸਵੀਰ 'ਚ ਚਿਹਰਾ ਨਹੀਂ ਵਿਖਾਇਆ ਸੀ ਪਰ ਅੱਜ ਵੈਲੇਂਟਾਈਨ ਡੇਅ ਮੌਕੇ ਕਲਕੀ ਨੇ ਆਪਣੀ ਬੇਟੀ ਦਾ ਚਿਹਰਾ ਦਿਖਾਇਆ ਹੈ। ਦੱਸ ਦੇਈਏ ਕਿ ਕਲਕੀ ਨੇ ਆਪਣੀ ਬੇਟੀ ਦਾ ਨਾਂਅ ਸਾਫੋ ਰੱਖਿਆ ਹੈ।
 

ਕਲਕੀ ਕੋਚਲਿਨ ਦੁਆਰਾ ਸਾਂਝੀ ਕੀਤੀ ਗਈ ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਾਫੋ ਆਪਣੇ ਪਿਤਾ ਗਾਏ ਹਰਸ਼ਬਰਗ ਦੇ ਉੱਪਰ ਕੰਬਲ 'ਚ ਲਿਪਟੀ ਸੁੱਤੀ ਦਿਖਾਈ ਦੇ ਰਹੀ ਹੈ। ਉਹ ਬਹੁਤ ਪਿਆਰੇ ਅੰਦਾਜ਼ 'ਚ ਮੁਸਕਰਾ ਰਹੀ ਹੈ। ਸਫੈਦ ਅਤੇ ਗੁਲਾਬੀ ਰੰਗ ਦੀ ਡਰੈੱਸ ਪਹਿਨੀ ਸਾਫੋ ਬਹੁਤ ਪਿਆਰੀ ਲੱਗ ਰਹੀ ਹੈ। ਪ੍ਰਸ਼ੰਸਕ ਇਸ ਫੋਟੋ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਉਹ ਵੱਖ-ਵੱਖ ਕੁਮੈਂਟਾਂ ਰਾਹੀਂ ਆਪਣੀ ਖੁਸ਼ੀ ਪ੍ਰਗਟਾ ਰਹੇ ਹਨ।
 

 

ਦੱਸ ਦੇਈਏ ਕਿ ਪ੍ਰੈਗਨੈਂਸੀ ਪੀਰੀਅਡ ਦੌਰਾਨ ਕਲਕੀ ਕੋਚਲਿਨ ਨੇ ਕਿਹਾ ਸੀ ਕਿ ਉਹ ਵਾਟਰ ਬਰਥ ਰਾਹੀਂ ਬੱਚਾ ਪੈਦਾ ਕਰਨ ਦਾ ਪਲਾਨ ਕਰ ਰਹੀ ਹੈ। ਕਲਕੀ ਨੇ ਬੱਚੇ ਨੂੰ ਵਾਟਰ ਬਰਥ ਰਾਹੀਂ ਜਨਮ ਦਿੱਤਾ ਹੈ ਜਾਂ ਨਹੀਂ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
 

ਕਲਕੀ ਬੁਆਏਫ੍ਰੈਂਡ ਗਾਏ ਹਰਸ਼ਬਰਗ ਨਾਲ ਰਿਲੇਸ਼ਨਸ਼ਿੱਪ 'ਚ ਹੈ। ਦੋਵਾਂ ਨੇ ਹਾਲੇ ਵਿਆਹ ਨਹੀਂ ਕੀਤਾ ਹੈ। ਜਦੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਕਲਕੀ ਨੇ ਕਿਹਾ ਕਿ ਉਹ ਗਰਭਵਤੀ ਹੋਣ ਕਰਕੇ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ। ਉਸ ਨੇ ਕਿਹਾ ਸੀ, "ਇਮਾਨਦਾਰੀ ਨਾਲ ਕਹਾਂ ਤਾਂ ਮੈਂ ਵਿਆਹ ਦੇ ਵਿਰੁੱਧ ਨਹੀਂ ਹਾਂ। ਅਸੀ ਵਿਆਹ ਕਰਨਾ ਚਾਹੁੰਦੇ ਹਨ, ਪਰ ਹਾਲੇ ਸਮਾਂ ਨਹੀਂ ਆਇਆ ਹੈ।"
 

ਜ਼ਿਕਰਯੋਗ ਹੈ ਕਿ ਕਲਕੀ ਕੋਚਲਿਨ ਨੇ ਸਾਲ 2011 'ਚ ਅਨੁਰਾਗ ਕਸ਼ਯਪ ਨਾਲ ਵਿਆਹ ਕੀਤਾ ਸੀ ਪਰ 2 ਸਾਲ ਬਾਅਦ ਉਹ ਵੱਖ ਹੋ ਗਏ ਅਤੇ ਸਾਲ 2015 'ਚ ਉਨ੍ਹਾਂ ਤਲਾਕ ਲੈ ਲਿਆ। ਵਰਕਫਰੰਟ ਦੀ ਗੱਲ ਕਰੀਏ ਤਾਂ ਕਲਕੀ ਕੋਚਲਿਨ ਹਾਲ ਹੀ 'ਚ ਸੈਕਰੇਡ ਗੇਮਜ਼ 'ਚ ਨਜ਼ਰ ਆਈ ਸੀ ਤੇ ਉਸ ਦੀ ਫਿਲਮ ਗਲੀ ਬੁਆਏ ਨੂੰ ਵੀ ਕਾਫੀ ਸ਼ਲਾਘਾ ਮਿਲੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kalki Koechlin share photo with boyfriend guy hershberg and Daughter New Photo viral