ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Bigg Boss Tamil season 3 ਦੀ ਮੇਜ਼ਬਾਨੀ ਕਰਨਗੇ ਕਮਲ ਹਾਸਨ

ਅਦਾਕਾਰ, ਫ਼ਿਲਮ ਨਿਰਮਾਤਾ ਤੇ ਰਾਜਨੀਤਿਕ ਕਮਲ ਹਾਸਨ, ਮਸ਼ਹੂਰ ਤਾਮਿਲ ਰਿਆਲਟੀ ਸ਼ੋਅ ਬਿਗ ਬਾਸ ਦੇ ਤੀਜੇ ਸੀਜ਼ਨ ਵਿੱਚ ਮੇਜ਼ਬਾਨ ਦੇ ਰੂਪ ਵਿੱਚ ਆਪਣੀ ਵਾਪਸੀ ਕਰ ਰਹੇ ਹਨ। ਇਸ ਦੇ ਨਿਰਮਾਤਾਵਾਂ ਨੇ ਇੱਕ ਸਪੈਸ਼ਲ ਪ੍ਰੋਮੋ ਵੀਡੀਓ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ। 

ਚੈਨਲ ਸਟਾਰ ਵਿਜੈ ਉੱਤੇ ਇਸ ਪ੍ਰੋਗਰਾਮ ਨੂੰ ਪ੍ਰਸਾਰਿਤ ਕੀਤਾ ਜਾਵੇਗਾ। 

 

 

 

 

ਬਿਗ ਬਾਸ ਤਾਮਿਲ ਦੇ ਤੀਜੇ ਸੀਜ਼ਨ ਦਾ ਪਹਿਲਾ ਪ੍ਰੋਮੋ ਵੀਡੀਓ ਨੂੰ ਵਿਜੈ ਟੈਲੀਵਿਜ਼ਨ ਦੇ ਵੈਰੀਫਾਇਡ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ। ਇਸ ਵਾਰ ਵੀ ਕਮਲ ਹਾਸਨ ਹੀ ਸ਼ੋਅ ਦੇ ਹੋਸਟ ਹੋਣਗੇ। 

 

ਵੀਡੀਓ ਵਿੱਚ ਕਮਲ ਹਾਸਨ ਨਜ਼ਰ ਆ ਰਹੇ ਹਨ ਜੋ ਕਿ ਚਸਮਾ ਉਤਾਰਦੇ ਹਨ ਅਤੇ ਉਨ੍ਹਾਂ ਦੀ ਚਮਕਦੀ ਹੋਈ ਅੱਖ ਨਜ਼ਰ ਆਉਂਦੀ ਹੈ। ਅੱਖ ਦੇ ਅੰਦਰ ਬਿਗ ਬਾਸ ਤਾਮਿਲ ਸੀਜ਼ਨ 3 ਦਾ ਲੋਗੋ ਦਿਖਾਇਆ ਗਿਆ ਹੈ। 

 

ਇਸ ਦਾ ਪ੍ਰਸਾਰਣ ਜੂਨ ਤੋਂ ਹੋਵੇਗਾ, ਹਾਲਾਂਕਿ ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੇ ਨਾਮ ਦਾ ਆਧਿਕਾਰਤ ਐਲਾਨ ਅਜੇ ਹੋਣਾ ਬਾਕੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kamal haasan will host bigg boss tamil season 3