ਅਦਾਕਾਰ-ਫਿਲਮ ਨਿਰਮਾਤਾ ਕਮਲ ਹਾਸਨ ਦਾ ਇਕ ਨਿੱਜੀ ਹਸਪਤਾਲ 'ਚ ਆਪ੍ਰੇਸ਼ਨ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਲੱਤ 'ਚ ਪਾਈ ਗਈ ਇਕ ਇਮਪਲਾਂਟ ਨੂੰ ਹਟਾ ਦਿੱਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਸਰੀਰ ਨੂੰ ਆਰਾਮ ਦੇਣ ਲਈ ਕਿਹਾ ਗਿਆ ਹੈ, ਜਿਸ ਕਾਰਨ ਉਹ ਅਗਲੇ ਕੁਝ ਹਫ਼ਤਿਆਂ ਲਈ ਕੰਮ ਤੋਂ ਬਰੇਕ ਲੈਣ ਜਾ ਰਹੇ ਹਨ।
ਆਪਣੀ ਪਾਰਟੀ ਮੱਕਲ ਨਿਧੀ ਮਇੱਅਮ ਵੱਲੋਂ ਜਾਰੀ ਬਿਆਨ ਅਨੁਸਾਰ ਹਾਸਨ 2016 ਚ ਦਫਤਰ ਵਿੱਚ ਬੁਰੀ ਤਰ੍ਹਾਂ ਡਿੱਗ ਪਏ ਸੀ ਜਿਸ ਕਾਰਨ ਉਨ੍ਹਾਂ ਦੇ ਪੈਰ ਦੀ ਹੱਡੀ ਟੁੱਟ ਗਈ ਸੀ। ਫਿਰ ਇੰਪਲਾਂਟ ਨੂੰ ਸਰਜਰੀ ਦੇ ਜ਼ਰੀਏ ਉਨ੍ਹਾਂ ਦੇ ਪੈਰ ਚ ਪਾਇਆ ਗਿਆ ਸੀ।
ਬਿਆਨ ਚ ਕਿਹਾ ਗਿਆ ਹੈ ਕਿ ਉਹ ਰਾਜਨੀਤਿਕ ਅਤੇ ਫਿਲਮੀ ਪ੍ਰਾਜੈਕਟਾਂ ਚ ਰੁੱਝੇ ਰਹਿਣ ਕਾਰਨ ਕਈ ਦਿਨਾਂ ਤੋਂ ਆਪਣੀ ਸਰਜਰੀ ਮੁਲਤਵੀ ਕਰ ਰਹੇ ਸੀ। ਹਾਲਾਂਕਿ ਕੱਲ੍ਹ ਸਰਜਰੀ ਕੀਤੀ ਜਾਏਗੀ, ਜਿਸ ਵਿੱਚ ਉਨ੍ਹਾਂ ਦੇ ਪੈਰ ਚ ਲਗਾਏ ਇੰਪਲਾਂਟ ਨੂੰ ਹਟਾ ਦਿੱਤਾ ਜਾਵੇਗਾ।