ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਾਲਿਸਤਾਨ ਸਟੂਡੀਓ ਵੀ ਹੁਣ ਢਹਿ ਕੇ ਬਣਨ ਲੱਗਾ ਕਮਰਸ਼ੀਅਲ ਪ੍ਰਾਪਰਟੀ

ਕਮਾਲਿਸਤਾਨ ਸਟੂਡੀਓ ਵੀ ਹੁਣ ਢਹਿ ਕੇ ਬਣਨ ਲੱਗਾ ਕਮਰਸ਼ੀਅਲ ਪ੍ਰਾਪਰਟੀ

71 ਸਾਲ ਪੁਰਾਣਾ ਆਰ.ਕੇ. ਸਟੂਡੀਓ ਵਿਕਣ ਤੋਂ ਬਾਅਦ ਮੁੰਬਈ ਦਾ ਇੱਕ ਹੋਰ ਇਤਿਹਾਸਕ ਫ਼ਿਲਮ ਸਟੂਡੀਓ ਹੁਣ ਕਮਰਸ਼ੀਅਲ ਪ੍ਰਾਪਰਟੀ ਵਿੱਚ ਤਬਦੀਲ ਹੋਣ ਜਾ ਰਿਹਾ ਹੈ।

 

 

60 ਸਾਲ ਪੁਰਾਣਾ ਕਮਾਲ ਅਮਰੋਹੀ ਸਟੂਡੀਓ, ਜਿਸ ਨੂੰ ਕਮਾਲਿਸਤਾਨ ਸਟੂਡੀਓ ਵੀ ਆਖਿਆ ਜਾਂਦਾ ਹੈ, ਛੇਤੀ ਹੀ ਹੁਣ ਵਪਾਰਕ ਸਥਾਨ ਵਿੱਚ ਤਬਦੀਲ ਹੋ ਜਾਵੇਗਾ। ਇਸ ਸਟੂਡੀਓ ਵਿੱਚ ਹਿੰਦੀ ਦੀਆਂ ਕਈ ਕਮਾਲ ਦੀਆਂ ਫ਼ਿਲਮਾਂ ਬਣ ਚੁੱਕੀਆਂ ਹਨ।

 

 

ਪ੍ਰਾਪਤ ਰਿਪੋਰਟਾਂ ਮੁਤਾਬਕ ਲਗਭਗ 15 ਏਕੜ ਰਕਬੇ ਵਿੱਚ ਫੈਲੀ ਇਸ ਜ਼ਮੀਨ ਉੱਤੇ ਛੇਤੀ ਹੀ ਦੇਸ਼ ਦਾ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਤਿਆਰ ਕੀਤਾ ਜਾਵੇਗਾ। ਇਸ ਨੂੰ ਤੋੜ ਕੇ ਪੂਰੀ ਤਰ੍ਹਾਂ ਇੱਥੇ ਨਵੀਂਆਂ ਉਸਾਰੀਆਂ ਹੋਣਗੀਆਂ।

 

 

ਇਹ ਵੀ ਪਤਾ ਲੱਗਾ ਹੈ ਕਿ ਡੀਬੀ ਰੀਐਲਟੀ ਤੇ ਬੈਂਗਲੁਰੂ ਸਥਿਤ ਆਰਐੱਮਜ਼ੈੱਡ ਕਾਰਪੋਰੇਸ਼ਨ ਨੇ ਮਿਲ ਕੇ ਇਸ ਜ਼ਮੀਨ ਨੂੰ ਨਵੇਂ ਸਿਰੇ ਤੋਂ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਹੈ।

 

 

ਪੂਰਬੀ ਉੱਪ–ਨਗਰ ਮੁੰਬਈ ਖੇਤਰ ਵਿੱਚ ਸਥਿਤ ਇਹ ਦੂਜਾ ਇਤਿਹਾਸਕ ਫ਼ਿਲਮ ਸਟੂਡੀਓ ਹੈ, ਜਿਸ ਨੂੰ ਵੇਚਿਆ ਜਾ ਰਿਹਾ ਹੈ। ਕਮਾਲਿਸਤਾਨ ਸਟੂਡੀਓ ਦੀ ਸਥਾਪਨਾ ਸਾਲ 1958 ’ਚ ਹੋਈ ਸੀ।

 

 

ਇੱਥੇ ਮਹੱਲ, ਪਾਕੀਜ਼ਾ ਤੇ ਰਜ਼ੀਆ ਸੁਲਤਾਨ ਜਿਹੀਆਂ ਫ਼ਿਲਮਾਂ ਦੀ ਸ਼ੂਟਿੰਗ ਹੋਈ ਸੀ। ਇਸੇ ਸਟੂਡੀਓ ਵਿੱਚ ਅਮਰ ਅਕਬਰ ਐਨਥੋਨੀ ਤੇ ਕਾਲੀਆ ਜਿਹੀਆਂ ਫ਼ਿਲਮਾਂ ਵੀ ਸ਼ੂਟ ਹੋਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamalistan Studio will be demolished and will now be a commercial property