ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਖਿਲਾਫ ਕੰਗਨਾ ਰਨੌਤ ਨੇ ਦਾਨ ਕੀਤੀ ਰਕਮ, ਮਾਂ ਨੇ ਵੀ ਦਿੱਤੀ ਪੈਨਸ਼ਨ

ਸਾਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਤੋਂ ਡਰੀ ਹੋਈ ਹੈ। ਭਾਰਤ ਵਿਚ ਵੀ ਇਸ ਵਾਇਰਸ ਦੇ ਮਾਮਲੇ ਵਧ ਰਹੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਵਿਗੜ ਰਹੀ ਸਥਿਤੀ ਨੂੰ ਵੇਖਦੇ ਹੋਏ ਬਾਲੀਵੁੱਡ ਅਦਾਕਾਰ ਮਦਦ ਲਈ ਅੱਗੇ ਆ ਰਹੇ ਹਨ। ਸਾਰੇ ਆਪਣੀ ਤਰਫੋਂ ਕੁਝ ਰਕਮ ਦਾਨ ਕਰ ਰਹੇ ਹਨ। ਕੰਗਨਾ ਰਣੌਤ ਦੀ ਭੈਣ ਰੰਗੋਲੀ ਨੇ ਹੁਣ ਦੱਸਿਆ ਕਿ ਕੰਗਨਾ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਵਿਚ ਕਿੰਨਾ ਦਾਨ ਕੀਤਾ ਹੈ।

 

ਰੰਗੋਲੀ ਨੇ ਕੰਗਨਾ ਦੇ ਦਾਨ ਦਾ ਖੁਲਾਸਾ ਕਰਦਿਆਂ ਕਿਹਾ, ‘ਕੰਗਣਾ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਨੂੰ 25 ਲੱਖ ਰੁਪਏ ਦਾਨ ਕੀਤੇ ਹਨ ਅਤੇ ਦਿਹਾੜੀ-ਮਜ਼ਦੂਰਾਂ ਦੇ ਪਰਿਵਾਰ ਨੂੰ ਰਾਸ਼ਨ ਵੀ ਵੰਡਿਆ ਹੈ। ਸਾਨੂੰ ਇਕੱਠੇ ਖੜੇ ਹੋਣ ਦੀ ਲੋੜ ਹੈ। ਅਸੀਂ ਜੋ ਕਰ ਸਕਦੇ ਹਾਂ, ਇਸ ਨੂੰ ਵਧੀਆ ਢੰਗ ਨਾਲ ਕਰਨ ਦੀ ਜ਼ਰੂਰਤ ਹੈ। ਨਰਿੰਦਰ ਮੋਦੀ ਨੂੰ ਸਾਡੇ ਪਰਿਵਾਰ ਵਲੋਂ ਧੰਨਵਾਦ।

 

ਕੰਗਨਾ ਦੀ ਮਾਂ ਨੇ ਦਾਨ ਚ ਦਿੱਤੀ ਪੈਨਸ਼ਨ...

 

ਰੰਗੋਲੀ ਨੇ ਦੱਸਿਆ, 'ਮੇਰੀ ਮਾਂ ਨੇ ਆਪਣੀ 1 ਮਹੀਨੇ ਦੀ ਪੈਨਸ਼ਨ ਦਾਨ ਕੀਤੀ ਹੈ। ਸਾਨੂੰ ਨਹੀਂ ਪਤਾ ਕਿ ਇਹ ਤਾਲਾਬੰਦੀ ਕਿੰਨੀ ਚਿਰ ਰਹੇਗੀ। ਸਾਡੇ ਕੋਲ ਜੋ ਵੀ ਹੈ ਅਸੀਂ ਉਸ ਦੇ ਨਾਲ ਜੀਊਂਦੇ ਰਹਿਣਾ ਹੈ, ਪਰ ਅਸੀਂ ਰਾਸ਼ਟਰ ਲਈ ਥੋੜਾ ਜਿਹਾ ਐਡਜਸਟ ਕਰ ਸਕਦੇ ਹਾਂ। ਸਾਨੂੰ ਯੋਗਦਾਨ ਪਾਉਣ ਦਾ ਮੌਕਾ ਦੇਣ ਲਈ ਨਰਿੰਦਰ ਮੋਦੀ ਜੀ ਦਾ ਧੰਨਵਾਦ।'

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kangana Ranaut donated to PM Care Fund against Corona and mother donated pension