ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਗਨਾ ਰਣੌਤ, ਕਰਨ ਜੌਹਰ, ਅਦਨਾਨ ਸਾਮੀ ਅਤੇ ਏਕਤਾ ਕਪੂਰ ਨੂੰ ਮਿਲੇਗਾ ਪਦਮਸ੍ਰੀ ਐਵਾਰਡ

ਕੰਗਨਾ ਰਣੌਤ, ਕਰਨ ਜੌਹਰ, ਅਦਨਾਨ ਸਾਮੀ ਅਤੇ ਏਕਤਾ ਕਪੂਰ ਨੂੰ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਹਾਲ ਹੀ 'ਚ ਕੰਗਨਾ ਰਣੌਤ ਦੀ ਫਿਲਮ 'ਪੰਗਾ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਨੇ ਬਹੁਤ ਵਧੀਆ ਹੁੰਗਾਰਾ ਦਿੱਤਾ ਹੈ।
 

 

ਪਦਮਸ੍ਰੀ ਐਵਾਰਡ ਦੀ ਘੋਸ਼ਣਾ ਕਰਨ ਤੋਂ ਬਾਅਦ ਕੰਗਨਾ ਰਣੌਤ ਨੇ ਟਵਿਟਰ 'ਤੇ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਕਿਹਾ, "ਜੋ ਸੁਪਨੇ ਵੇਖਦੇ ਹਨ ਉਹ ਪੰਗਾ ਲੈਂਦੇ ਹਨ। ਬਾਲੀਵੁੱਡ ਇੰਡਸਟਰੀ ਦੀ ਇਕਲੌਤੀ ਬੇਪਰਵਾਹ ਕਵੀਨ, ਜਿਸ ਨੇ ਆਪਣਾ ਰਾਹ ਖੁਦ ਬਣਾਇਆ ਅਤੇ ਆਪਣੀ ਜਰਨੀ ਖੁਦ ਲਿਖੀ। ਪਦਮਸ੍ਰੀ ਐਵਾਰਡ ਦੀ ਘੋਸ਼ਣਾ ਕਰਨ ਲਈ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।"
 

 

ਇਸ ਤੋਂ ਇਲਾਵਾ ਕਰਨ ਜੌਹਰ, ਅਦਨਾਨ ਸਾਮੀ ਅਤੇ ਏਕਤਾ ਕਪੂਰ ਨੇ ਵੀ ਸੋਸ਼ਲ ਮੀਡੀਆ ਰਾਹੀਂ ਪੁਰਸਕਾਰ ਦੀ ਘੋਸ਼ਣਾ ਕਰਨ 'ਤੇ ਸਾਰਿਆਂ ਦਾ ਧੰਨਵਾਦ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kangana Ranaut Karan Johar Adnan Sami Ekta Kapoor Get Padma Shri Award