ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Kangana Ranaut ਨਹੀਂ ਕਰ ਰਹੀ ਫ਼ਿਲਮ Mental Hai Kya ਦਾ ਨਿਰਦੇਸ਼ਨ

'ਮੈਂਟਲ ਹੈ ਕਿਆ' (Mental Hai Kya) ਦੇ ਡਾਇਰੈਕਟਰ ਪ੍ਰਕਾਸ਼ ਕੋਵੇਲਾਮੁਦੀ ਨੇ ਉਨ੍ਹਾਂ ਖ਼ਬਰਾਂ ਨੂੰ ਰੱਦ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਅਦਾਕਾਰਾ ਕੰਗਨਾ ਰਨੌਤ (Kangana Ranaut) ਫ਼ਿਲਮ ਨਿਰਦੇਸ਼ਨ ਵਿੱਚ ਕਿਸਮਤ ਅਜ਼ਮਾ ਰਹੀ ਹੈ। ਉਨ੍ਹਾਂ ਨੇ ਇਸ ਖ਼ਬਰ ਨੂੰ ਅਫਵਾਹ ਕਰਾਰ ਦਿੱਤਾ ਹੈ।

 

 

 

ਭਾਸ਼ਾ ਮੁਤਾਬਕ ਖ਼ਬਰਾਂ ਆ ਰਹੀਆਂ ਸਨ ਕਿ ਕੰਗਨਾ ਫ਼ਿਲਮ ਦੀ ਸ਼ੂਟਿੰਗ ਵਿੱਚ ਦਖ਼ਲਅੰਦਾਜ਼ੀ ਕਰ ਰਹੀ ਹੈ ਅਤੇ ਉਹ ਕੁਝ ਦ੍ਰਿਸ਼ਾਂ ਨਾਲ ਉਹ ਖੁਸ਼ ਨਹੀਂ ਹੈ। ਇਸ ਕਾਰਨ, ਇਸ ਨੂੰ ਦੁਬਾਰਾ ਫਿਲਮਾਇਆ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਫ਼ਿਲਮ ਦੀ ਰਿਲੀਜ਼ ਵਿੱਚ ਦੇਰੀ ਹੋ ਰਹੀ ਹੈ। 

 

 

 

 

 

ਨਿਰਮਾਤਾਵਾਂ ਵੱਲੋਂ ਜਾਰੀ ਇਕ ਬਿਆਨ ਵਿੱਚ ਪ੍ਰਕਾਸ਼ ਨੇ ਆਪਣੇ ਸੈੱਟ 'ਤੇ ਕਿਹਾ ਕਿ ਕੰਗਨਾ ਇੱਕ ਅਦਾਕਾਰਾ ਹੈ, ਪੇਸ਼ੇਵਰ ਹੈ ਅਤੇ ਰਚਨਾਤਮਕ ਰੂਪ ਨਾਲ ਅਹਿਮ ਹੈ। ਕੰਗਨਾ ਅਤੇ ਰਾਜਕੁਮਾਰ ਰਾਵ (Rajkumar Rao) ਦੋਵਾਂ ਦੀ ਕਾਰਗੁਜ਼ਾਰੀ ਬੇਮਿਸਾਲ ਹੈ, ਜਿਸ ਦਾ ਨਿਰਦੇਸ਼ਨ ਕਰਨ ਵਿੱਚ ਮੈਨੂੰ ਮਜ਼ਾ ਆਉਂਦਾ ਹੈ। ਮੈਂ ਇਹ ਵੇਖ ਕੇ ਖ਼ੁਸ਼ ਹਾਂ ਕਿ ਉਨ੍ਹਾਂ ਦੇ ਕਿਰਦਾਰ ਕਿਵੇ ਬਦਲੇ ਗਏ। 'ਮੈਂਟਲ ਹੈ ਕਿਆ' ਇੱਕ ਰੋਮਾਂਚਕ ਥ੍ਰਿਲਰ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kangana Ranaut: not directing Mental Hai Kya: film statement Prakash Kovelamudi