ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਨੂੰ ਲੈ ਕੇ ਪਹਿਲੀ ਵਾਰ ਕੰਗਨਾ ਰਨੌਤ ਨੇ ਤੋੜੀ ਚੁੱਪੀ, ਕਹੀ ਇਹ ਗੱਲ

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਰੌਸ਼ਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਖ਼ਬਰਾਂ ਆ ਰਹੀਆਂ ਹਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੰਗਨਾ ਦੀ ਭੈਣ ਰੰਗੋਲੀ ਨੇ ਟਵੀਟ ਕਰ ਕਿਹਾ ਸੀ ਕਿ ਰਿਤਿਕ ਦਾ ਪਰਿਵਾਰ ਸੁਨੈਨਾ ਨੂੰ ਟਾਰਚਰ ਕਰ ਰਿਹਾ ਹੈ ਕਿਉਂਕਿ ਉਹ ਇੱਕ ਮੁਸਲਿਮ ਨੌਜਵਾਨ ਨਾਲ ਪਿਆਰ ਕਰਦੀ ਹੈ। ਮੁੜ ਸੁਨੈਨਾ ਨੇ ਵੀ ਟਵੀਟ ਕਰ ਰਿਹਾ ਸੀ ਕਿ ਉਨ੍ਹਾਂ ਕੰਗਨਾ ਤੋਂ ਮਦਦ ਮੰਗੀ ਸੀ।

 

 

 

 

 
 
 
 
 
 
 
 
 
 
 
 
 

#kanganaranaut questioned about #sunainaroshan and this is what she said #viralbhayani @viralbhayani

A post shared by Viral Bhayani (@viralbhayani) on

 

ਹੁਣ ਇਸ ਮਾਮਲੇ ਵਿੱਚ ਪਹਿਲੀ ਵਾਰ ਕਾਂਗਨਾ ਰਨੌਤ ਦਾ ਬਿਆਨ ਸਾਹਮਣੇ ਆਇਆ ਹੈ। ਦਰਅਸਲ, ਕੰਗਨਾ ਰਨੌਤ ਨੇ ਬੀਤੇ ਦਿਨ ਫ਼ਿਲਮ ਮੇਂਟਲ ਹੈ ਕਿਆ ਦੇ ਸਿਲਸਿਲੇ ਵਿੱਚ ਸੈਂਸਰ ਬੋਰਡ ਦੀ ਬੈਠਕ ਵਿੱਚ ਆਉਣ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ ਸੀ। 

 

ਇਸ ਦੌਰਾਨ, ਕੰਗਨਾ ਨਾਲ ਰਿਤਿਕ ਦੀ ਭੈਣ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੁਨੈਨਾ ਨਾਲ ਉਸ ਦੀ ਗੱਲ ਹੋਈ ਹੈ। ਕੰਗਨਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਦਾ ਪਰਿਵਾਰ ਉਸ ਦੀ ਦੇਖਭਾਲ ਕਰੇਗਾ। ਸੁਨੈਨਾ ਬਿਲਕੁਲ ਠੀਕ ਹੈ ਅਤੇ ਉਸ ਦਾ ਪਰਿਵਾਰ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਿਹਾ ਹੈ।

 

ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਰੌਸ਼ਨ ਪਰਿਵਾਰ ਨੂੰ ਸੁਨੈਨਾ ਦੇ ਕਥਿਤ ਦੋਸਤ ਰੂਹੇਲ ਦੇ ਮੈਰੀਟਲ ਸਟੇਟਸ ਨੂੰ ਲੈ ਕੇ ਸ਼ੱਕ ਹੈ। ਪਰਿਵਾਰ ਦੇ ਇੱਕ ਨੇੜਲੇ ਵਿਅਕਤੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹੀ ਕਾਰਨ ਹੈ ਕਿ ਰੌਸ਼ਨ ਪਰਿਵਾਰ ਨਹੀਂ ਚਾਹੁੰਦਾ ਕਿ ਸੁਨੈਨਾ ਆਪਣੇ ਦੋਸਤ ਨਾਲ ਰਹੇ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kangana ranaut spoke about the matter of hrithik roshan sister sunaina roshan