ਅਦਾਕਾਰ ਕੰਗਨਾ ਰਨੌਤ (Kangana Ranaut) ਨੇ ਜ਼ਾਇਰਾ ਵਸੀਮ (Zaira Wasim) ਦੇ ਅਦਾਕਾਰੀ ਛੱਡਣ ਦੇ ਫ਼ੈਸਲੇ ਉੱਤੇ ਬੋਲਦਿਆਂ ਕਿਹਾ ਕਿ ਕੋਈ ਵੀ ਧਰਮ ਵਿਅਕਤੀ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ ਨਾ ਕਿ ਉਸ ਨੂੰ ਤਾਕਤਵਰ ਹੋਣ ਤੋਂ ਰੋਕਦਾ ਹੈ।
ਆਈਏਐੱਨਐਸ ਮੁਤਾਬਕ ਆਪਣੀ ਆਉਣ ਵਾਲੇ ਫ਼ਿਲਮ 'ਮੈਂਟਲ ਹੈ ਕਿਆ' ਦੇ ਗਾਣੇ 'ਵੱਖਰਾ ਸਵੈਗ' ਦੀ ਲਾਂਚਿੰਗ 'ਤੇ ਮੀਡੀਆ ਨਾਲ ਗੱਲ ਕਰ ਕਰਦੇ ਹੋਏ ਕੰਗਨਾ ਨਾ ਇਹ ਗੱਲ ਕਹੀ।
ਉਸ ਨਾਲ ਫ਼ਿਲਮ ਦੇ ਸਹਿ-ਕਲਾਕਾਰ ਰਾਜਕੁਮਾਰ ਰਾਵ, ਨਿਰਮਾਤਾ ਏਕਤਾ ਕਪੂਰ, ਲੇਖਿਕਾ ਕਨਿਕਾ ਢਿੱਲੋਂ, ਕੋਰੀਓਗ੍ਰਾਫਰ ਬਾਸਕੋ ਮਾਰਟਿਸ ਅਤੇ ਨਿਰਦੇਸ਼ਕ ਪ੍ਰਕਾਸ਼ ਕੋਵੇਲਾਮੁਦੀ ਵੀ ਇਸ ਪ੍ਰੋਗਰਾਮ ਵਿੱਚ ਹਾਜ਼ਰ ਰਹੇ।
'ਦੰਗਲ' ਫ਼ਿਲਮ ਤੋਂ ਸਫ਼ਲਤਾ ਹਾਸਲ ਕਰਨ ਵਾਲੀ ਜ਼ਾਇਰਾ ਵਸੀਮ ਨੇ ਪਿਛਲੇ ਮਹੀਨੇ ਸੋਸ਼ਲ ਮੀਡੀਆ 'ਤੇ ਇਹ ਐਲਾਨ ਕੀਤਾ ਸੀ ਕਿ ਉਹ ਅਦਾਕਾਰੀ ਦੇ ਖੇਤਰ ਨੂੰ ਛੱਡ ਰਹੀ ਹੈ, ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਥੇ ਉਨ੍ਹਾਂ ਦੇ ਈਮਾਨ ਨਾਲ ਲਗਾਤਾਰ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਧਰਮ ਨਾਲ ਉਸ ਦੇ ਰਿਸ਼ਤੇ ਨੂੰ ਖ਼ਤਰੇ ਵਿੱਚ ਪਾਇਆ ਜਾਂਦਾ ਹੈ।
ਕਸ਼ਮੀਰੀ ਅਭਿਨੇਤਰੀ ਨੇ ਧਰਮ ਉੱਤੇ ਚੱਲਣ ਲਈ ਅਦਾਕਾਰੀ ਛੱਡਣ ਦੇ ਫ਼ੈਸਲੇ ਉੱਤੇ ਕੰਗਨਾ ਨੇ ਪੁੱਛਿਆ ਤਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਧਰਮ ਤੁਹਾਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ ਅਤੇ ਇਹ ਤੁਹਾਨੂੰ ਨਿਰਪੱਖ ਅਤੇ ਭਰੋਸੇਮੰਦ ਬਣਨ ਵਿੱਚ ਮਦਦ ਕਰਦਾ ਹੈ। ਇਹ ਤੁਹਾਡੇ ਜੀਵਨ ਨੂੰ ਪੂਰਨ ਕਰਦਾ ਹੈ ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜੀਵਨ ਪੂਰਨ ਹੈ, ਤਾਂ ਇਸ ਤੋਂ ਇਲਾਵਾ ਵੀ ਤੁਹਾਡੇ ਕੋਲ ਬਹੁਤ ਸਾਰਾ ਕੰਮ ਕਰਨ ਲਈ ਹੈ।