ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ 'ਤੇ ਫਿਲਮ ਬਣਾਏਗੀ ਕੰਗਨਾ ਰਣੌਤ

'ਮਣਿਕਰਣਿਕਾ : ਦੀ ਕਵੀਨ ਆਫ਼ ਝਾਂਸੀ' ਵਿਚ ਬਤੌਰ ਕੋ-ਡਾਇਰੈਕਟਰ ਕੰਮ ਕਰ ਚੁੱਕੀ ਕੰਗਨਾ ਰਣੌਤ ਹੁਣ ਪ੍ਰੋਡਿਊਸਰ ਬਣਾ ਜਾ ਰਹੀ ਹੈ। ਉਹ 'ਅਪਰਾਜਿਤ ਅਯੁਧਿਆ' ਫਿਲਮ ਨੂੰ ਪ੍ਰੋਡਿਊਸ ਕਰੇਗੀ, ਜੋ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਵਿਵਾਦ 'ਤੇ ਆਧਾਰਤ ਹੋਵੇਗੀ। ਇਹ ਫਿਲਮ ਕੰਗਨਾ ਰਣੌਤ ਦਾ ਪ੍ਰੋਡਕਸ਼ਨ ਹਾਊਸ ਬਣਾਏਗਾ। ਰਾਮ ਮੰਦਰ ਕੋਰਟ ਕੇਸ 'ਤੇ ਆਧਾਰਤ ਫ਼ਿਲਮ 'ਅਪਰਾਜਿਤ ਅਯੁਧਿਆ' ਉਨ੍ਹਾਂ ਜੇ ਪ੍ਰੋਡਕਸ਼ਨ ਹਾਊਸ ਦੀ ਪਹਿਲੀ ਫ਼ਿਲਮ ਹੋਵੇਗੀ। ਇਸ ਫਿਲਮ ਦੀ ਅਗਲੇ ਸਾਲ ਸ਼ੁਰੂਆਤ ਹੋਵੇਗੀ। ਬਾਹੁਬਲੀ ਸੀਰੀਜ਼ ਦੇ ਡਾਇਰੈਕਟਰ ਕੇ.ਵੀ. ਵਿਜੇਂਦਰ ਪ੍ਰਸਾਦ ਫ਼ਿਲਮ ਨੂੰ ਡਾਇਰੈਕਟ ਕਰਨਗੇ। ਕੰਗਨਾ ਰਣੌਤ ਨੇ 'ਮਣੀਕਰਣਿਕਾ' ਦੇ ਨਾਂ ਨਾਲ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ।


ਇਸ ਦੌਰਾਨ ਕੰਗਨਾ ਰਣੌਤ ਨੇ ਕਿਹਾ, ''ਮੈਂ ਅਯੁਧਿਆ ਦਾ ਨਾਂ ਨੈਗੇਟਿਵ ਲਾਈਟ ਨਾਲ ਸੁਣ ਕੇ ਵੱਡੀ ਹੋਈ ਹਾਂ। ਇਸ ਮਾਮਲੇ ਨੇ ਭਾਰਤੀ ਰਾਜਨੀਤੀ ਦਾ ਚਿਹਰਾ ਬਦਲ ਦਿੱਤਾ ਹੈ। ਫ਼ੈਸਲੇ ਨੇ ਸਦੀਆਂ ਪੁਰਾਣੇ ਵਿਵਾਦ ਨੂੰ ਖਤਮ ਕਰ ਦਿੱਤਾ ਹੈ। 'ਅਪਾਰਜਿਤ ਅਯੁਧਿਆ' ਨੂੰ ਜੋ ਗੱਲ ਵੱਖਰੀ ਬਣਾਉਂਦੀ ਹੈ, ਉਹ ਹੈ ਇਕ ਹੀਰੋ ਦੀ ਨਾਸਤਿਕ ਤੋਂ ਆਸਤਿਕ ਹੋਣ ਦੀ ਯਾਤਰਾ। ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਮੇਰੇ ਪ੍ਰੋਡਕਸ਼ਨ ਹਾਊਸ ਲਈ ਇਹ ਸਭ ਨਾਲੋਂ ਸਹੀ ਵਿਸ਼ਾ ਹੈ।"


ਜ਼ਿਕਰਯੋਗ ਹੈ ਕਿ ਹਾਲ ਹੀ 'ਚ  ਕੰਗਨਾ ਰਣੌਤ ਦੀ ਫ਼ਿਲਮ 'ਥਲਾਇਵੀ' ਦਾ ਫਸਟ ਲੁਕ ਟੀਜ਼ਰ ਅਤੇ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਹ ਫ਼ਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੇ ਜੀਵਨ 'ਤੇ ਆਧਾਰਿਤ ਹੈ, ਜਿਸ 'ਚ ਕੰਗਨਾ ਰਣੌਤ ਜੈਲਲਿਤਾ ਦੇ ਕਿਰਦਾਰ ਨੂੰ ਨਿਭਾਉਂਦੇ ਨਜ਼ਰ ਆਵੇਗੀ। 'ਥਲਾਇਵੀ' 26 ਜੂਨ 2020 ਨੂੰ ਰੀਲੀਜ਼ ਹੋਵੇਗੀ। ਜੈਲਲਿਤਾ ਵਾਂਗ ਦਿਖਾਈ ਦੇਣ ਲਈ ਕੰਗਨਾ ਨੂੰ ਕਾਫੀ ਮਿਹਨਤ ਕਰਨੀ ਪਈ ਅਤੇ ਚਿਹਰੇ ਨੂੰ ਉਨ੍ਹਾਂ ਵਰਗਾ ਬਣਾਉਣ ਲਈ ਕਈ ਕਲਾਕਾਰਾਂ ਦੀ ਮਦਦ ਲਈ ਗਈ। ਕੰਗਨਾ ਨੂੰ ਫ਼ਿਲਮ ਲਈ ਆਪਣਾ ਭਾਰ ਵੀ ਵਧਾਉਣਾ ਪਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kangana Ranaut to produce film on Ayodhya dispute