ਗਾਇਕਾ ਕਨਿਕਾ ਕਪੂਰ ਕਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਉਸ ਦੀ ਛੇਵੀਂ ਰਿਪੋਰਟ ਵੀ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਦਾ ਪੰਜਵਾਂ ਟੈਸਟ 4 ਅਪ੍ਰੈਲ ਨੂੰ ਹੋਇਆ ਸੀ। ਉਸ ਵੀ ਕੋਰੋਨਾ ਦੀ ਰਿਪੋਰਟ ਨੈਗੇਟਿਵ ਸੀ। ਛੇਵੀਂ ਰਿਪੋਰਟ ਅੱਜ ਆਈ ਹੈ। ਦੱਸ ਦੇਈਏ ਕਿ 20 ਮਾਰਚ ਨੂੰ ਕੋਰੋਨਾ ਦੀ ਲਾਗ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦਾ ਇਲਾਜ ਲਖਨਊ ਪੀਜੀਆਈ ਵਿਖੇ ਚੱਲ ਰਿਹਾ ਸੀ।
ਕਨਿਕਾ ਬੀਤੀ 14 ਮਾਰਚ ਨੂੰ ਲੰਦਨ ਤੋਂ ਲਖਨਊ ਵਾਪਸ ਆਈ ਸੀ। ਉਹ ਪਹਿਲਾਂ ਤਾਜ਼ ਹੋਟਲ ਰੁਕੀ ਸੀ। ਉਹ ਲਖਨਊ 'ਚ ਹੀ ਤਿੰਨ ਪਾਰਟੀਆਂ ਵਿੱਚ ਸ਼ਾਮਲ ਹੋਈ ਸੀ। ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਅਤੇ ਉਨ੍ਹਾਂ ਦਾ ਬੇਟਾ ਦੁਸ਼ਯੰਤ ਸਿੰਘ ਪਰਿਵਾਰ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ ਸੀ। ਇਸ ਤੋਂ ਇਲਾਵਾ ਸੂਬੇ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਵੀ ਕਨਿਕਾ ਨੂੰ ਮਿਲੇ ਸਨ।
ਇਸ ਤੋਂ ਇਲਾਵਾ ਯੂਪੀ ਦੇ ਸਾਬਕਾ ਮੰਤਰੀ ਰਘੂਰਾਜ ਪ੍ਰਤਾਪ ਸਿੰਘ ਰਾਜਾ ਭੱਈਆ, ਕੁਸ਼ ਭਾਰਗਵ ਸਮੇਤ ਸੂਬਾ ਸਰਕਾਰ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ ਇਨ੍ਹਾਂ ਸਾਰਿਆਂ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਸੀ।
ਲੰਦਨ ਤੋਂ ਪਰਤ ਕੇ ਬਗੈਰ ਕਿਸੇ ਨੂੰ ਇਸ ਦਾ ਜਾਣਕਾਰੀ ਦਿੱਤੇ ਅਤੇ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ 'ਚ ਕਨਿਕਾ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਸਨਿੱਚਰਵਾਰ ਨੂੰ ਕੋਰੋਨਾ ਜਾਂਚ ਦੀ ਨਕਾਰਾਤਮਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਨਿਕਾ ਨੇ ਆਪਣੇ ਵਕੀਲ ਨਾਲ ਕੇਸ ਦੇ ਸਬੰਧ ਵਿੱਚ ਗੱਲ ਕੀਤੀ ਸੀ। ਦੋਸ਼ ਹੈ ਕਿ ਕਨਿਕਾ ਨੇ ਏਅਰਪੋਰਟ ਦੀ ਜਾਂਚ ਨਹੀਂ ਕਰਵਾਈ ਸੀ। ਪ੍ਰਸ਼ਾਸਨ ਨੇ ਕਨਿਕਾ ਵਿਰੁੱਧ ਸਰੋਜ਼ਨੀ ਨਗਰ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ।