ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨਿਕਾ ਕਪੂਰ ਦੀ ਹਾਲਤ 'ਚ ਨਹੀਂ ਹੋ ਰਿਹੈ ਸੁਧਾਰ ; ਪੰਜਵੀਂ ਰਿਪੋਰਟ ਵੀ ਆਈ ਪਾਜੀਟਿਵ

ਬਾਲੀਵੁੱਡ ਗਾਇਕਾ ਕਨਿਕਾ ਕਪੂਰ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਕੋਰੋਨਾ ਵਾਇਰਸ ਦੀ ਜਾਂਚ 'ਚ ਕਾਨਿਕਾ ਦੀ ਰਿਪੋਰਟ ਲਗਾਤਾਰ ਪੰਜਵੀਂ ਵਾਰ ਪਾਜੀਟਿਵ ਆਈ ਹੈ। ਕੋਰੋਨਾ ਦੇ ਮਰੀਜ਼ ਦੇ ਹਰ 48 ਘੰਟੇ 'ਚ ਸੈਂਪਲ ਟੈਸਟ ਕੀਤੇ ਜਾਂਦੇ ਹਨ। ਕਨਿਕਾ ਕਪੂਰ ਲਖਨਊ ਦੇ ਸੰਜੇ ਗਾਂਧੀ ਪੋਸਟ ਗ੍ਰੈਜੁਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਐਸਜੀਪੀਜੀਆਈਐਮਐਸ) 'ਚ ਦਾਖ਼ਲ ਹੈ।
 

ਸੰਸਥਾ ਦੇ ਨਿਦੇਸ਼ਕ ਪ੍ਰੋਫੈਸਰ ਆਰ.ਕੇ. ਧੀਮਾਨ ਨੇ ਕਿਹਾ ਕਿ ਕੋਵਿਡ-19 ਦੀ ਪੰਜਵੀਂ ਵਾਰ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਕਨਿਕਾ ਦੀ ਸਥਿਤੀ ਸਥਿਰ ਹੈ ਅਤੇ ਫਿਲਹਾਲ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
 

ਦੱਸ ਦੇਈਏ ਕਿ ਕਨਿਕਾ ਨੂੰ ਕੋਰੋਨਾ ਵਾਇਰਸ ਦੇ ਟੈਸਟ ਤੋਂ ਬਾਅਦ 20 ਮਾਰਚ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ 9 ਮਾਰਚ ਨੂੰ ਲੰਦਨ ਤੋਂ ਵਾਪਸ ਆਈ ਸੀ। ਇਸ ਤੋਂ ਬਾਅਦ ਉਸ ਨੇ ਕਾਨਪੁਰ ਅਤੇ ਲਖਨਊ ਦੀ ਯਾਤਰਾ ਵੀ ਕੀਤੀ ਅਤੇ ਇਸ ਦੌਰਾਨ ਉਸ ਨੂੰ ਖੰਘ ਤੇ ਬੁਖਾਰ ਸੀ।
 

ਕੋਵਿਡ-19 ਟੈਸਟ ਦੇ ਪਾਜੀਟਿਵ ਆਉਣ ਤੋਂ ਬਾਅਦ ਕਨਿਕਾ ਨੂੰ ਮੀਡੀਆ ਵੱਲੋਂ ਕਾਫ਼ੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਇਸ ਦੌਰਾਨ ਉਹ ਪਾਰਟੀਆਂ ਵਿੱਚ ਹਿੱਸਾ ਲੈਂਦੀ ਰਹੀ ਅਤੇ ਸੈਂਕੜੇ ਲੋਕਾਂ ਨੂੰ ਮਿਲੀ ਸੀ। ਹਾਲਾਂਕਿ ਉਸ ਦੇ ਸੰਪਰਕ ਵਿੱਚ ਆਏ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਨਹੀਂ ਹੋਇਆ। ਕਨਿਕਾ ਇਸ ਸਮੇਂ ਐਸਜੀਪੀਜੀਆਈਐਮਐਸ 'ਚ ਦਾਖ਼ਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kanika Kapoor tests positive for coronavirus for fifth time hospital says condition stable