ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਲਮਾਨ ਖ਼ਾਨ ਕਰ ਰਹੇ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੂੰ ਦੋਬਾਰਾ ਇਕੱਠੇ?

​​​​​​​ਸਲਮਾਨ ਖ਼ਾਨ ਕਰ ਰਹੇ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੂੰ ਦੋਬਾਰਾ ਇਕੱਠੇ?

ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨਿੱਕੀ ਸਕ੍ਰੀਨ ਦੇ ਟੀਵੀ ਸ਼ੋਅ ’ਤੇ ਦੋਬਾਰਾ ਕਦੋਂ ਵਿਖਾਈ ਦੇਣਗੇ – ਪਿਛਲੇ ਦੋ ਕੁ ਸਾਲ ਤੋਂ ਇਹ ਬਾਲੀਵੁੱਡ ਤੇ ਮਨੋਰੰਜਨ ਉਦਯੋਗ ਦਾ ਸਭ ਤੋਂ ਵੱਡਾ ਸੁਆਲ ਬਣਿਆ ਰਿਹਾ ਹੈ। ਇਸ ਸੁਆਲ ਦਾ ਹਾਲੇ ਕੋਈ ਪੱਕਾ ਜੁਆਬ ਤਾਂ ਨਹੀਂ ਮਿਲ ਸਕਿਆ ਪਰ ਹੁਣ ਇੰਝ ਜਾਪਦਾ ਹੈ ਕਿ ਜਨਤਾ ਦੇ ਚਹੇਤੇ ਡਾ. ਮਸ਼ਹੂਰ ਗੁਲਾਟੀ ਭਾਵ ਸੁਨੀਲ ਗਰੋਵਰ ਬਹੁਤ ਛੇਤੀ ਕਪਿਲ ਸ਼ਰਮਾ ਦੇ ਬਹੁ–ਚਰਚਿਤ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਵਾਪਸੀ ਕਰਨਗੇ।

 

 

ਚੇਤੇ ਰਹੇ ਕਿ ਸਾਲ 2016 ਦੌਰਾਨ ਆਸਟਰੇਲੀਆ ਜਾਂਦੇ ਸਮੇਂ ਹਵਾਈ ਜਹਾਜ਼ ਵਿੱਚ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵਿਚਾਲੇ ਝਗੜਾ ਹੋ ਗਿਆ ਸੀ, ਉਸ ਤੋਂ ਬਾਅਦ ਦੋਵੇਂ ਕਿਸੇ ਸ਼ੋਅ ਵਿੱਚ ਇਕੱਠੇ ਨਹੀ਼ ਵੇਖੇ ਗਏ।

 

 

ਹੁਣ ਸਲਮਾਨ ਖ਼ਾਨ ਨੇ ਦੋਵੇਂ ਕਾਮੇਡੀਅਨਜ਼ ਨੂੰ ਇੱਕ ਵਾਰ ਫਿਰ ਇਕੱਠੇ ਦੁਨੀਆ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਹੈ। ਦਰਅਸਲ ਸਲਮਾਨ ਖ਼ਾਨ ਹੀ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਨਿਰਮਾਤਾ ਹਨ ਤੇ ਸੁਨੀਲ ਗਰੋਵਰ ਉਨ੍ਹਾਂ ਨਾਲ ਫ਼ਿਲਮ ‘ਭਾਰਤ’ ਵਿੱਚ ਹੁਣੇ– ਹੁਣੇ ਕੰਮ ਕਰ ਕੇ ਹਟੇ ਹਨ। ਇਹ ਫ਼ਿਲਮ ਸੁਪਰ–ਹਿੱਟ ਵੀ ਹੋ ਗਈ ਹੈ।

 

 

ਹੁਣ ਸਲਮਾਨ ਖ਼ਾਨ ਸਦਕਾ ਹੀ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੋਬਾਰਾ ਇਕੱਠੇ ਵਿਖਾਈ ਦੇ ਸਕਦੇ ਹਨ। ਇਸ ਤੋਂ ਇਲਾਵਾ ਸੁਨੀਲ ਗਰੋਵਰ ਦੀ ਫ਼ਿਲਮ ‘ਪਟਾਖ਼ਾ’ ਵੀ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਲਈ ਹੁਣ ਉਹ ਆਸਾਨੀ ਨਾਲ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਕੰਮ ਕਰਨ ਲਈ ਸਹਿਮਤ ਹੋ ਜਾਣਗੇ।

 

 

ਪਰ ਹਾਲੇ ਇਸ ਖ਼ਬਰ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਸਾਰੇ ਹਾਲਾਤ ਤੋਂ ਸਭ ਨੂੰ ਇਹੋ ਲੱਗ ਰਿਹਾ ਹੈ ਕਿ ਦਰਸ਼ਕ ਹੁਣ ਛੇਤੀ ਹੀ ਦੋਵੇਂ ਪ੍ਰਮੁੱਖ ਕਾਮੇਡੀਅਨਜ਼ ਨੂੰ ਦੋਬਾਰਾ ਨਿੱਕੇ ਪਰਦੇ ਉੱਤੇ ਤੱਕ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Sharma and Sunil Grover may be seen united again due to Salman Khan