'ਦ ਕਪਿਲ ਸ਼ਰਮਾ ਸ਼ੋਅ' ਵਾਪਸ ਹੁਣ ਆਪਣੇ ਟਰੈਕ 'ਤੇ ਆ ਗਿਆ ਹੈ। ਸ਼ੋਅ ਦੀ ਟੀਆਰਪੀ ਚੰਗੀ ਜਾ ਰਹੀ ਹੈ ਅਤੇ ਦਰਸ਼ਕਾਂ ਨੂੰ ਵੀ ਸ਼ੋਅ ਬਹੁਤ ਪਸੰਦ ਆ ਰਿਹਾ ਹੈ। ਪਰ ਹੁਣ ਕਪਿਲ ਦੇ ਸ਼ੋਅ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕਪਿਲ ਜਲਦੀ ਹੀ ਆਪਣੇ ਸ਼ੋਅ ਤੋਂ ਬ੍ਰੇਕ ਲੈਣਗੇ ਅਤੇ ਇਸ ਦਾ ਕਾਰਨ ਉਸ ਦੀ ਪਤਨੀ ਹੈ। ਦਰਅਸਲ, ਖ਼ਬਰਾਂ ਆ ਰਹੀਆਂ ਹਨ ਕਿ ਕਪਿਲ ਦੀ ਪਤਨੀ ਗਿੰਨੀ ਗਰਭਵਤੀ ਹੈ ਅਤੇ ਛੇਤੀ ਹੀ ਉਹ ਉਸ ਨਾਲ ਬੇਬੀਮੂਨ ਉੱਤੇ ਜਾਣ ਦੀ ਤਿਆਰੀ ਵਿੱਚ ਹਨ। ਆਪਣੀ ਪਤਨੀ ਨੂੰ ਜਿਹੇ ਸਮੇਂ ਵਿੱਚ ਵੱਧ ਤੋਂ ਵੱਧ ਸਮਾਂ ਦੇਣ ਦੇ ਚੱਲਦਿਆਂ ਕਪਿਲ ਸ਼ੋਅ ਤੋਂ ਇੱਕ ਮਿੰਨੀ ਬ੍ਰੇਕ ਲੈ ਸਕਦਾ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਕਪਿਲ ਅਤੇ ਗਿੰਨੀ ਦਾ ਵਿਆਹ ਹੋ ਗਿਆ ਸੀ ਪਰ ਵਿਆਹ ਤੋਂ ਬਾਅਦ ਉਹ ਇਕ-ਦੂਜੇ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਸਕੇ ਕਿਉਂਕਿ ਕਪਿਲ ਨੂੰ ਆਪਣੇ ਸ਼ੋਅ ਦੀ ਤਿਆਰੀ ਕਰਨੀ ਸੀ। ਸ਼ਾਇਦ ਹੁਣ ਇਹੀ ਕਾਰਨ ਹੈ ਕਿ ਕਪਿਲ ਹੁਣ ਗਿੰਨੀ ਨਾਲ ਜ਼ਿਆਦਾ ਸਮਾਂ ਬਤੀਤ ਕਰ ਰਹੇ ਹਨ।
ਖ਼ਬਰਾਂ ਹਨ ਕਿ ਸ਼ੋਅ ਦੇ ਪ੍ਰੋਡਕਸ਼ਨ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕਪਲ ਛੇਤੀ ਹੀ ਪਤਨੀ ਗਿੰਨੀ ਨਾਲ 10 ਦਿਨਾਂ ਲਈ ਕੈਨੇਡਾ ਆਪਣੇ ਬੇਬੀਮੂਨ ਲਈ ਰਵਾਨਾ ਹੋਣਗੇ।
ਵਿਆਹ ਤੋਂ ਬਾਅਦ ਗਿੰਨੀ ਉੱਤੇ ਉਨ੍ਹਾਂ ਦਾ ਹਨੀਮੂਨ ਪੈਂਡਿੰਗ ਹੈ। ਗਿੰਨੀ ਅਜੇ 3-4 ਮਹੀਨਿਆਂ ਦੀ ਗਰਭਵਤੀ ਹੈ ਅਤੇ ਕਪਿਲ ਦੇ ਸ਼ਡਿਊਲ ਨੂੰ ਲੈ ਕੇ ਕਾਫੀ ਸੰਜਮ ਰੱਖਦੀ ਹੈ, ਇਸ ਲਈ ਕਪਿਲ ਨੇ ਛੁੱਟੀ ਲੈਣ ਦੀ ਸੋਚੀ ਹੈ।