ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਦਿ ਕਪਿਲ ਸ਼ਰਮਾ ਸ਼ੋਅ' 'ਤੇ ਕਪਿਲ ਨੇ ਰਿਤਿਕ ਰੋਸ਼ਨ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

 

ਟੀਵੀ ਦੇ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ ‘ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ’ ਉੱਤੇ ਹਾਲ ਹੀ ਵਿੱਚ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਆਪਣੀ ਆਉਣ ਵਾਲੀ ਫ਼ਿਲਮ ‘ਵਾਰ’ ਦੇ ਪ੍ਰਮੋਸ਼ਨ ਲਈ ਵਿੱਚ ਨਜ਼ਰ ਆਏ ਸਨ ਜਿਸ ਵਿੱਚ ਉਨ੍ਹਾਂ ਨੇ ਬਹੁਤ ਮਸਤੀ ਕੀਤੀ। ਇਕ ਪਾਸੇ ਟਾਈਗਰ ਸ਼ਰਾਫ ਨੇ ਆਪਣੇ ਫੈਨਸ ਨਾਲ ਡਾਂਸ ਕੀਤਾ ਅਤੇ ਦੂਜੇ ਪਾਸੇ ਕਪਿਲ ਨੇ ਖ਼ੁਦ ਰਿਤਿਕ ਰੋਸ਼ਨ ਨਾਲ ਡਾਂਸ ਸਟੈਪ ਮੈਚ ਕਰਨ ਦੀ ਕੋਸ਼ਿਸ਼ ਕੀਤੀ।

 

ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਹ ਰਿਤਿਕ ਰੋਸ਼ਨ ਦੇ ਨਾਲ 'ਯੇ ਲੰਮੇ' ਗਾਣੇ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਰਿਤਿਕ ਵਰਗਾ ਉਨ੍ਹਾਂ ਵਿੱਚ ਪਰਫੇਕਸ਼ਨ ਨਹੀਂ ਦਿਖਿਆ ਪਰ ਕਪਿਲ ਨੇ ਕੋਸ਼ਿਸ਼ ਪੂਰੀ ਕੀਤੀ। ਇਸ ਵੀਡੀਓ ਨੂੰ ਤਕਰੀਬਨ 10 ਲੱਖ ਵਿਊਜ਼ ਮਿਲੇ ਚੁੱਕੇ ਹਨ।

 

 

 

 

ਦੱਸਣਯੋਗ ਹੈ ਕਿ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਦੀ ਫ਼ਿਲਮ 'ਵਾਰ' 2 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਵਿੱਚ ਟਾਈਗਰ ਅਤੇ ਰਿਤਿਕ ਇੱਕ ਦੂਜੇ ਦੇ ਬਿਲਕੁਲ ਉਲਟ ਨਜ਼ਰ ਆਉਣ ਵਾਲੇ ਹਨ। ਉਥੇ, ਇਸ ਫ਼ਿਲਮ ਵਿੱਚ ਟਾਈਗਰ ਅਤੇ ਰਿਤਿਕ ਨੇ ਡਾਂਸ ਦਾ ਮੰਚ ਵੀ ਇਕੱਠੇ ਸਾਂਝਾ ਕੀਤਾ ਹੈ ਜਿਸ ਨੂੰ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Sharma Dance Video with Hrithik Roshan while promoting War on The Kapil Sharma Show