ਬੁੱਧਵਾਰ, 12 ਦਸੰਬਰ ਨੂੰ ਕਪਿਲ ਸ਼ਰਮਾ ਤੇ ਗਿੰਨੀ ਚਤਰੱਥ ਦਾ ਵਿਆਹ ਜਲੰਧਰ ਦੇ ਕਲੱਬ ਕਬਾਨਾ `ਚ ਹੋਣ ਜਾ ਰਿਹਾ ਹੈ। ਕਪਿਲ ਸ਼ਰਮਾ ਨੇ ਇਸ ਦੇ ਸਿੱਧੇ ਪ੍ਰਸਾਰਣ ਦੇ ਇੰਤਜ਼ਾਮ ਕੀਤੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਕਿਸੇ ਵੀ ਮਹਿਮਾਨ ਨੂੰ ਕੋਈ ਤਸਵੀਰ ਖਿੱਚਣ ਜਾਂ ਲਾਈਵ ਪ੍ਰਸਾਰਣ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਪਰ ਕਪਿਲ ਸ਼ਰਮਾ ਨੇ ਆਪਣੇ ਵਿਆਹ ਲਈ ਮੁੰਬਈ ਤੋਂ ਇੱਕ ਪ੍ਰੋਫ਼ੈਸ਼ਨਲ ਟੀਮ ਸੱਦ ਲਈ ਹੈ, ਜੋ ਯੂ-ਟਿਊਬ `ਤੇ ਇਸ ਦਾ ਸਿੱਧਾ ਪ੍ਰਸਾਰਣ ਕਰੇਗੀ। ਇਹ ਟੀਮ ‘ਦੀਪ ਕਲਿੱਕਸ` ਨਾਂਅ ਦੀ ਕੰਪਨੀ ਦੀ ਹੋਵੇਗੀ, ਜਿਸ ਦੀ ਮਾਲਕਣ ਦੀਪਿਕਾ ਸ਼ਰਮਾ ਹਨ। ਇਹ ਟੀਮ ਅੱਜ ਜਲੰਧਰ ਪੁੱਜ ਗਈ ਹੈ।
ਅਜਿਹਾ ਇੰਤਜ਼ਾਮ ਵੀ ਕੀਤਾ ਗਿਆ ਹੈ ਕਿ ਕੋਈ ਵੀ ਹੋਰ ਵਿਅਕਤੀ ਇਸ ਵਿਡੀਓ ਨੂੰ ਡਾਊਨਲੋਡ ਨਾ ਕਰ ਸਕੇ। ਕਲੱਬ ਕਬਾਨਾ `ਚ ਤੇਜ਼-ਰਫ਼ਤਾਰ ਇੰਟਰਨੈੱਟ ਦਾ ਇੰਤਜ਼ਾਮ ਪਹਿਲਾਂ ਤੋਂ ਹੀ ਕਰ ਦਿੱਤਾ ਗਿਆ, ਤਾਂ ਜੋ ਸਿੱਧਾ ਪ੍ਰਸਾਰਣ ਬੇਰੋਕ ਜਾਰੀ ਰਹਿ ਸਕੇ।
ਕਪਿਲ ਸ਼ਰਮਾ ਨੇ ਗਿੰਨੀ ਚਤਰਥ ਦੇ ਪਰਿਵਾਰ ਨੂੰ ਆਪਣੇ ਪੱਧਰ `ਤੇ ਕਿਸੇ ਤਰ੍ਹਾਂ ਦੀ ਫ਼ੋਟੋਗ੍ਰਾਫ਼ੀ ਨਾ ਕਰਵਾਉਣ ਦੀ ਸਲਾਹ ਦਿੱਤੀ ਹੈ।