ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

 23 ਦਸੰਬਰ ਤੋਂ ਸ਼ਾਹਰੁਖ਼ ਨਾਲ ਸ਼ੁਰੂ ਹੋਵੇਗਾ ਕਪਿਲ ਸ਼ਰਮਾ ਦਾ ਨਵਾਂ ਸ਼ੋਅ

 23 ਦਸੰਬਰ ਤੋਂ ਸ਼ਾਹਰੁਖ਼ ਨਾਲ ਸ਼ੁਰੂ ਹੋਵੇਗਾ ਕਪਿਲ ਸ਼ਰਮਾ ਦਾ ਨਵਾਂ ਸ਼ੋਅ

ਕਪਿਲ ਸ਼ਰਮਾ ਦਾ ਨਵਾਂ ਸ਼ੋਅ ਆਉਂਦੀ 23 ਦਸੰਬਰ ਤੋਂ ਪ੍ਰਸਾਰਿਤ ਹੋਣਾ ਸ਼ੁਰੂ ਹੋਵੇਗਾ। ਉਸ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋ ਜਾਵੇਗੀ। ਇਸ ਨਵੇਂ ਸ਼ੋਅ ਦੀ ਪਹਿਲੀ ਕਿਸ਼ਤ `ਚ ਸ਼ਾਹਰੁਖ਼ ਖ਼ਾਨ ਆਪਣੀ ਫਿ਼ਲਮ ‘ਜ਼ੀਰੋ` ਨੂੰ ਪ੍ਰੋਮੋਟ ਕਰਨ ਲਈ ਪੁੱਜ ਸਕਦੇ ਹਨ।


ਕਪਿਲ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਛੋਟੀ ਸਕ੍ਰੀਨ ਤੋਂ ਗ਼ਾਇਬ ਹੈ ਪਰ ਉਹ ਸੋਸ਼ਲ ਮੀਡੀਆ `ਤੇ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜਿਆ ਹੋਇਆ ਹੈ।


ਕਪਿਲ ਸ਼ਰਮਾ ਦੇ ਨਵੇਂ ਸ਼ੋਅ `ਚ ਉਸ ਨਾਲ ਭਾਰਤੀ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਚੰਦਨ ਪ੍ਰਭਾਕਰ, ਕਿੱਕੂ ਸ਼ਾਰਦਾ ਅਤੇ ਸੁਮੋਨਾ ਚੱਕਰਵਰਤੀ ਹੋਣਗੇ।


ਅਜਿਹੀ ਅਫ਼ਵਾਹ ਵੀ ਹੈ ਕਿ ਸੁਨੀਲ ਗਰੋਵਰ ਵੀ ਕਪਿਲ ਸ਼ਰਮਾਾ ਦੇ ਨਵੇਂ ਸ਼ੋਅ ਦਾ ਹਿੱਸਾ ਹੋ ਸਕਦਾ ਹੈ ਪਰ ਉਸ ਦਾ ਆਪਣਾ ਸ਼ੋਅ ਵੀ ਪ੍ਰਸਾਰਿਤ ਹੋਣ ਜਾ ਰਿਹਾ ਹੈ।


ਇਸ ਵਾਰ ਕਪਿਲ ਸ਼ਰਮਾ ਦੇ ਸ਼ੋਅ ਦੇ ਨਿਰਮਾਤਾ ਸਲਮਾਨ ਖ਼ਾਨ ਹੋਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Sharma Show from 23 December with Shahrukh Khan