ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਸ਼ਰਮਾ ਨੇ ਦਿੱਲੀ ਮੈਟਰੋ ਦੀ ਕੀਤੀ ਯਾਤਰਾ, ਫੋਟੋ ਸ਼ੇਅਰ ਕਰ ਦਿੱਤਾ ਸੰਦੇਸ਼

ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿਚ ਕਪਿਲ ਆਪਣੀ ਸਹਿ-ਸਟਾਰ ਸੁਮੋਨਾ ਚੱਕਰਵਰਤੀ ਦੇ ਨਾਲ ਦਿੱਲੀ ਦੀ ਮੈਟਰੋ ਵਿਚ ਨਜ਼ਰ ਆ ਰਹੇ ਹਨ। ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਕਪਿਲ ਨੇ ਲਿਖਿਆ, ਟ੍ਰੈਫਿਕ ਚ ਫਸਣ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ। ਲਓ ਦਿੱਲੀ ਮੈਟਰੋ..ਦਿੱਲੀ ਦੀ ਸਰਦੀ। ਕਪਿਲ ਦੇ ਇਸ ਸੰਦੇਸ਼ ਤੋਂ ਲੱਗਦਾ ਹੈ ਕਿ ਉਹ ਸਾਰਿਆਂ ਨੂੰ ਟ੍ਰੈਫਿਕ ਤੋਂ ਬਚਣ ਦਾ ਸੁਝਾਅ ਦੇ ਰਹੇ ਹੈ।

 

ਦੱਸ ਦੇਈਏ ਕਿ ਕਪਿਲ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਜੀਉਂ ਰਹੇ ਹਨ। ਕਪਿਲ 10 ਦਸੰਬਰ ਨੂੰ ਪਿਤਾ ਬਣੇ ਹਨ। ਕਪਿਲ ਦੀ ਪਤਨੀ ਗਿੰਨੀ ਚਤਰਥ ਨੇ 10 ਦਸੰਬਰ ਨੂੰ ਇਕ ਬੇਟੀ ਨੂੰ ਜਨਮ ਦਿੱਤਾ।

 

ਇਸਦੇ ਨਾਲ ਹੀ ਉਨ੍ਹਾਂ ਦੇ ਸ਼ੋਅ ਨੇ ਹਾਲ ਹੀ ਵਿੱਚ 100 ਐਪੀਸੋਡ ਪੂਰੇ ਕੀਤੇ ਸਨ। ਉਨ੍ਹਾਂ ਦੇ ਇਸ ਖਾਸ ਐਪੀਸੋਡ ਵਿੱਚ ਅਕਸ਼ੈ ਕੁਮਾਰ, ਕਿਆਰਾ ਅਡਵਾਨੀ, ਕਰੀਨਾ ਕਪੂਰ ਖਾਨ ਅਤੇ ਦਿਲਜੀਤ ਦੁਸਾਂਝ ਪਹੁੰਚੇ ਸਨ। ਫਿਲਮ ਦੀ ਟੀਮ ਆਪਣੀ ਆਉਣ ਵਾਲੀ ਫਿਲਮ ਗੁੱਡ ਨਿਊਜ਼ ਦੇ ਪ੍ਰਚਾਰ ਲਈ ਪਹੁੰਚੀ ਸੀ।

 

 

 

 
 
 
 
 
 
 
 
 
 
 
 
 

No need to stay in #traffic anymore 🤗 take a #metro 😎 #newdelhi 🤩 #winters

A post shared by Kapil Sharma (@kapilsharma) on

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kapil sharma travel in delhi metro share photo with this message