ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਸ਼ਰਮਾ ਪੱਬਾਂ ਭਾਰ, 12 ਦਸੰਬਰ ਨੂੰ ਵਜੇਗਾ ਬੈਂਡ-ਵਾਜਾ

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਪਿਛਲੇ ਮਹੀਨੇ ਆਪਣੇ ਵਿਆਹ ਦੀ ਤਾਰੀਕ ਦਾ ਖੁਲਾਸਾ ਕੀਤਾ ਸੀ। ਕਪਿਲ ਸ਼ਰਮਾ ਆਪਣੀ ਗਰਲਫ੍ਰੈਂਡ ਗਿੰਨੀ ਚਤਰਥ ਨਾਲ 12 ਦਸੰਬਰ ਨੂੰ ਵਿਆਹ ਦੇ ਬੰਧਨ ਚ ਬੱਝਣ ਜਾ ਰਹੇ ਹਨ। ਕਪਿਲ ਸ਼ਰਮਾ ਨੇ ਇਹ ਵੀ ਦੱਸਿਆ ਸੀ ਕਿ ਵਿਆਹ ਗਿੰਨੀ ਦੇ ਘਰ ਜਲੰਧਰ ਚ ਹੋਵੇਗਾ ਜਦਕਿ ਰਿਸੈਪਸ਼ਨ 14 ਦਸੰਬਰ ਨੂੰ ਅੰਮ੍ਰਿਤਸਰ ਚ ਕੀਤੀ ਜਾਵੇਗੀ।

 

ਮੁੰਬਈ ਮਿਰਰ ਦੀਆ ਤਾਜ਼ਾ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਅਤੇ ਗਿੰਨੀ ਦੇ ਵਿਆਹ ਦੀਆਂ ਰਸਮਾਂ 10 ਦਸੰਬਰ ਤੋਂ ਸ਼ੁਰੂ ਹੋ ਜਾਣਗੀਆਂ। ਇਸ ਦਿਨ ਕਪਿਲ ਦੀ ਭੈਣ ਦੇ ਘਰ ਮਾਤਾ ਦਾ ਜਗਰਾਤਾ ਰੱਖਿਆ ਗਿਆ ਹੈ। ਅਗਲੇ ਦਿਨ ਗਿੰਨੀ ਦੇ ਘਰ ਜਲੰਧਰ ਚ ਸੰਗੀਤ ਅਤੇ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ। ਮੁੰਬਈ ਚ 24 ਦਸੰਬਰ ਨੂੰ ਵੀ ਰਿਸੈਪਸ਼ਨ ਕੀਤੀ ਜਾਵੇਗੀ। ਇਸ ਦੌਰਾਨ ਖਾਸ ਮਹਿਮਾਨ ਵਜੋਂ ਦੋਸਤ ਅਤੇ ਨੇੜਲੇ ਰਿਸ਼ਤੇਦਾਰ ਹੋਣਗੇ।


 

 

ਗਿੰਨੀ ਨਾਲ ਆਪਣੀ ਤਸਵੀਰ ਸ਼ੇਅਰ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ ਕਿ ਮੈਂ ਇਹ ਨਹੀਂ ਕਹਾਂਗਾ ਕਿ ਉਹ ਮੇਰੀ ਬੇਟਰ ਹਾਫ਼ ਹੈ, ਸੱਚ ਤਾਂ ਇਹ ਹੈ ਕਿ ਉਹ ਮੈਨੂੰ ਪਿਆਰ ਕਰਦੀ ਹੈ। ਗਿੰਨੀ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਇਨ੍ਹਾਂ ਦਾ ਸੁਆਗਤ ਕਰੋ। ਮੈਂ ਇਨ੍ਹਾਂ ਨਾਲ ਬਹੁਤ ਪਿਆਰ ਕਰਦਾ ਹਾਂ।

 

ਕਪਿਲ ਸ਼ਰਮਾ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਵਿਆਹ ਦੇ ਇਸ ਫੈਸਲੇ ਨਾਲ ਬੇਸ਼ੱਕ ਖੁਸ਼ ਹਾਂ ਪਰ ਇਸ ਨਾਲੋਂ ਜਿ਼ਆਦਾ ਖੁਸ਼ੀ ਮੈਨੂੰ ਆਪਣੀ ਮਾਂ ਦਾ ਖੁਸ਼ੀ ਨਾਲ ਭਰਿਆ ਚਿਹਰਾ ਦੇਖ ਕੇ ਹੋ ਰਹੀ ਹੈ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Sharma will be married on December 12