ਰਾਜ ਕਪੂਰ ਵੱਲੋਂ ਬਣਾਏ ਗਏ 70 ਸਾਲ ਪੁਰਾਣੇ ਆਰ ਕੇ ਸਟੂਡੀਓ ਦੇ ਵਿਕਣ ਦੀ ਖਬਰ ਲੰਬੇ ਸਮੇਂ ਤੋਂ ਚਰਚਾ ਚ ਹੈ। ਪਿਛਲੇ ਸਾਲ ਭਿਆਨਕ ਅੱਗ ਲੱਗਣ ਕਾਰਨ ਸਟੂਡੀਓ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਗਿਆ ਸੀ, ਜਿਸ ਤੋਂ ਬਾਅਦ ਇਸ ਸਟੂਡੀਓ ਨੂੰ ਕੋਈ ਸ਼ੂਟਿੰਗ ਲਈ ਵੀ ਨਹੀਂ ਲੈ ਰਿਹਾ ਸੀ। ਇਸੇ ਕਾਰਨ ਕਪੂਰ ਪਰਿਵਾਰ ਨੇ ਸਟੂਡੀਓ ਵੇਚਣ ਦਾ ਫੈਸਲਾ ਕਰ ਲਿਆ ਕਿਉਂਕਿ ਇਸ ਸਟੂਡੀਓ ਨੂੰ ਨਵੇਂ ਸਿਰੇ ਤੋਂ ਦੁਬਾਰਾ ਬਣਾਉਣਾ ਆਸਾਨ ਨਹੀਂ ਸੀ। ਅਜਿਹੇ ਚ ਹਰੇਕ ਕੋਈ ਇਸ ਸਟੂਡੀਓ ਦਾ ਮੁੱਲ ਜਾਨਣ ਲਈ ਉਤਸ਼ਾਹਤ ਹੈ।
ਨਿਊਜ਼ ਏਜੰਸੀ ਮੁਤਾਬਕ ਆਰ.ਕੇ. ਸਟੂਡੀਓ 500 ਕਰੋੜ ਰੁਪਏ ਚ ਵਿੱਕ ਸਕਦਾ ਹੈ। ਇਹ ਰਕਮ ਕਪੂਰ ਪਰਿਵਾਰ ਦੇ ਮੈਂਬਰਾਂ ਚ ਵੰਡੇ ਜਾਣ ਦੀ ਚਰਚਾ ਹੈ। ਕੁਝ ਦਿਨ ਪਹਿਲਾਂ ਰਿਸ਼ੀ ਕਪੂਰ ਨੇ ਆਰ.ਕੇ. ਸਟੂਡੀਓ ਵੇਚਣ ਦੇ ਫੈਸਲੇ ਦਾ ਐਲਾਨ ਕੀਤਾ ਸੀ। ਰਿਸ਼ੀ ਨੇ ਕਿਹਾ ਸੀ ਕਿ ਇਸਦੀ ਮੁਰੰਮਤ ਕਰਾਉਣਾ ਮਾਲੀ ਤੌਰ `ਤੇ ਸੰਭਵ ਨਹੀਂ ਹੈ ਇਸ ਲਈ ਕਪੂਰ ਪਰਿਵਾਰ ਨੇ ਇਸ ਨੂੰ ਵੇਚਣ ਦਾ ਫੈਸਲਾ ਕੀਤਾ ਹੈ।
ਫਿਲਮ ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਦੇ ਪ੍ਰਚਾਰ ਮੌਕੇ ਧਰਮਿੰਦਰ ਨੇ ਖੋਲ੍ਹਿਆ ਇਹ ਰਾਜ਼, ਵੀਡਿੳ ਦੇਖਣ ਲਈ ਕਲਿੱਕ ਕਰੋ
ਦੱਸਣਯੋਗ ਹੈ ਕਿ ਰਾਜ ਕਪੂਰ ਨੇ 1948 ਵਿਚ ਉਪਨਗਰ ਖੇਤਰ ਚੈਂਬੂਰ ਚ ਆਰ. ਕੇ. ਸਟੂਡੀਓ ਦੀ ਸਥਾਪਨਾ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਕਪੂਰ ਪਰਿਵਾਰ ਸਟੂਡੀਓ ਵੇਚਣ ਲਈ ਬਿਲਡਰਾਂ, ਡਿਵੈਲਪਰਾਂ ਅਤੇ ਕਾਰਪੋਰੇਟਾਂ ਨਾਲ ਸੰਪਰਕ ਚ ਹਨ। ਰਿਸ਼ੀ ਕਪੂਰ ਨੇ ਸਟੂਡੀਓ ਨੂੰ ਆਧੁਨਿਕ ਤਕਨਾਲੋਜੀ ਨਾਲ ਮੁੜ ਬਣਾਉਣ ਦੀ ਇੱਛਾ ਪ੍ਰਗਟ ਕੀਤੀ ਸੀ ਪਰ ਉਨ੍ਹਾਂ ਦੇ ਵੱਡੇ ਭਰਾ ਰਣਧੀਰ ਕਪੂਰ ਨੇ ਕਿਹਾ ਕਿ ਇਹ ਕੋਈ ਸੰਭੳ ਹੋਣ ਵਾਲੀ ਗੰਲ ਨਹੀਂ ਹੈ। ਰਣਧੀਰ ਕਪੂਰ ਨੇ ਕਿਹਾ, `ਹਾਂ, ਅਸੀਂ ਆਰ ਕੇ ਸਟੂਡੀਓ ਵੇਚਣ ਦਾ ਫੈਸਲਾ ਕੀਤਾ ਹੈ। ਇਹ ਵਿਕਰੀ ਲਈ ਉਪਲਬਧ ਹੈ।`
ਕਿਹਾ ਜਾ ਰਿਹਾ ਹੈ ਕਿ ਸਟੂਡਿਓ ਵੇਚਣ ਦਾ ਇਕ ਕਾਰਨ ਇਹ ਵੀ ਹੈ ਕਿ ਅੱਜ ਕੱਲ ਕੋਈ ਵੀ ਇੰਨੀ ਦੂਰ ਸ਼ੂਟਿੰਗ ਲਈ ਨਹੀਂ ਆਉਣਾ ਚਾਹੁੰਦਾ, ਕਿਉਂਕਿ ਉਨ੍ਹਾਂ ਨੂੰ ਅੰਧੇਰੀ ਜਾਂ ਫਿਰ ਗੋਰੇਗਾਂਓ ਚ ਥਾਂ ਆਸਾਨੀ ਨਾਲ ਮਿਲ ਜਾਂਦੀ ਹੈ। ਦੋ ਏਕੜ `ਚ ਬਣੇ ਇਸ ਸਟੂਡੀਓ `ਚ ਪਿਛਲੇ ਸਾਲ ਅੱਗ ਲੱਗ ਗਈ ਸੀ। ਇਸ ਦੌਰਾਨ ਇਸਦੇ ਕੁਝ ਹਿੱਸੇ ਬੁਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਏ ਸਨ। ਰਾਜ ਕਪੂਰ 90 ਫੀਸਦ ਫਿਲਮਾਂ ਇਸੇ ਸਟੂਡੀਓ ਚ ਬਣਾਉਂਦੇ ਸਨ।