ਅਗਲੀ ਕਹਾਣੀ

ਕਰਣ ਜੌਹਰ ਨਹੀਂ ਖੇਡਦੇ ਹੋਲੀ ਦਾ ਤਿਓਹਾਰ, ਕਾਰਨ ਅਭਿਸ਼ੇਕ ਬੱਚਨ

ਹੋਲੀ ਦਾ ਤਿਓਹਾਰ ਸਾਡੇ ਸਾਰਿਆਂ ਲਈ ਖ਼ੁਸ਼ੀਆਂ, ਮਸਤੀ, ਉਤਸ਼ਾਹ ਅਤੇ ਸਾਹਸ ਲੈ ਕੇ ਆਉਂਦਾ ਹੈ। ਆਮ ਲੋਕ ਹੋਣ ਜਾਂ ਬਾਲੀਵੁੱਡ ਸਖ਼ਸ਼ੀਅਤ, ਸਾਰੇ ਹੀ ਹੋਲੀ ਦਾ ਤਿਓਾਰ ਬੇਹੱਦ ਧੂਮ–ਧਾਮ ਨਾਲ ਮਨਾਉਂਦੇ ਹਨ। ਪਰ ਦੱਸ ਦੇਈੇਏ ਕਿ ਇਕ ਅਜਿਹੀਆਂ ਸਖ਼ਸ਼ੀਅਤਾਂ ਵੀ ਹਨ ਜਿਹੜੀਆਂ ਇਸ ਰੰਗੀਨ ਤਿਓਹਾਰ ਨੂੰ ਨਹੀਂ ਮਨਾਉਂਦੇ, ਉਹ ਹਨ ਕਰਣ ਜੌਹਰ।

 

ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਪ੍ਰੋਡੀਊਸਰ ਕਰਣ ਜੌਹਰ ਨੇ ਪਿਛਲੇ ਸਾਲ ਹੀ ਇੰਡੀਆ ਨੈਕਸਟ ਸੁਪਰਸਟਾਰ ਸ਼ੋਅ ਤੇ ਹੋਲੀ ਨਾ ਮਨਾਉਣ ਦਾ ਕਾਰਨ ਦਸਿਆ ਸੀ।

 

ਦਰਅਸਲ, ਕਰਣ ਜੌਹਰ ਨੇ ਸ਼ੋਅ ਚ ਇਕ ਪੁਰਾਣੀ ਯਾਦ ਸੁਣਾਉਂਦਿਆਂ ਕਿਹਾ ਸੀ, ਜਦੋਂ ਮੈਂ 10 ਸਾਲ ਦਾ ਸੀ ਤਾਂ ਅਸੀਂ ਅਮਿਤਾਭ ਬੱਚਨ ਦੇ ਘਰ ਰੱਖੀ ਜਾਣ ਵਾਲੀ ਹੋਲੀ ਪਾਰਟੀ ਚ ਜਾਂਦੇ ਸਨ। ਮੈਨੂੰ ਰੰਗਾਂ ਨਾਲ ਹੋਲੀ ਖੇਡਣਾ ਖਾਸਾ ਪਸੰਦ ਨਹੀਂ ਸੀ। ਹੋਲੀ ਦੇ ਦਿਨ ਜਿਵੇਂ ਹੀ ਅਮਿਤਾਭ ਬੱਚਨ ਦੇ ਘਰ ਪੁੱਜਦਾ ਸੀ ਤਾਂ ਅਭਿਸ਼ੇਕ ਮੈਨੂੰ ਘਰ ਚ ਬਣੇ ਤੈਰਾਕੀ ਪੂਲ ਚ ਧੱਕਾ ਮਾਰ ਦਿੰਦੇ ਸਨ। ਇਸ ਘਟਨਾ ਨਾਲ ਮੈਂ ਇੰਨਾ ਸਹਿਮ ਗਿਆ ਸੀ ਕਿ ਮੈਂ ਇਸ ਤੋਂ ਬਾਅਦ ਕਦੇ ਹੋਲੀ ਨਹੀਂ ਖੇਡੀ।

 

ਦੱਸਣਯੋਗ ਹੈ ਕਿ ਅਭਿਸ਼ੇਕ ਅਤੇ ਕਰਣ ਜੌਹਰ ਚੰਗੇ ਦੌਸਤ ਹਨ। ਕਰਣ ਦੀ ਪ੍ਰੋਫ਼ੈਸ਼ਨਲ ਲਾਈਫ਼ ਦੀ ਗੱਲ ਕਰੀਏ ਤਾਂ ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਕਲੰਕ’ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਚ ਆਲਿਆ ਭੱਟ, ਵਰੁਣ ਧਵਨ, ਸੋਨਾਕਸ਼ੀ ਸਿਨਹਾ, ਅਦਿਤਿਆ ਰਾਏ ਕਪੂਰ, ਮਾਧੂਰੀ ਦੀਕਸ਼ਿਤ ਤੇ ਸੰਜੇ ਦੱਤ ਮੁੱਖ ਕਿਰਦਾਰ ਅਦਾ ਕਰ ਰਹੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karan Johar did not play holi due to Abhishek Bachchan