ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਰਟੀ ਦਾ ਵੀਡੀਓ ਵਾਇਰਲ,  ਫ਼ਿਲਮੀ ਸਿਤਾਰਿਆਂ ਵਿਰੁਧ MLA ਸਿਰਸਾ ਨੇ ਕੇਸ ਦਰਜ ਕਰਨ ਦੀ ਕੀਤੀ ਮੰਗ

ਬਾਲੀਵੁੱਡ ਨਿਰਮਾਤਾ ਕਰਣ ਜੌਹਰ (Karan Johar) ਨੇ ਹਾਲ ਹੀ ਵਿੱਚ ਆਪਣੇ ਘਰ ਵਿੱਚ ਇੱਕ ਸਪੈਸ਼ਲ ਹਾਊਸ ਪਾਰਟੀ ਰਖੀ ਸੀ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ ਸਨ। ਇਸ ਪਾਰਟੀ ਦੀ ਇਕ ਵੀਡੀਓ ਵੀ ਸਾਹਮਣੇ ਆਈ, ਜਿਸ ਨੂੰ ਲੈ ਕੇ ਮੀਡੀਆ ਵਿੱਚ ਕਾਫੀ ਚਰਚਾ ਹੈ। ਇਸ ਪਾਰਟੀ ਵਿੱਚ ਦੀਪਿਕਾ ਪਾਦੂਕੋਣ, ਰਣਬੀਰ ਕਪੂਰ, ਮਲਾਇਕਾ ਅਰੋੜਾ ਖ਼ਾਨ, ਅਰਜੁਨ ਕਪੂਰ, ਵਰੁਣ ਧਵਨ, ਅਯਾਨ ਮੁਖਰਜੀ, ਜੋਇਆ ਅਖਤਰ, ਸ਼ਾਹਿਦ ਕਪੂਰ ਅਤੇ ਵਿੱਕੀ ਕੌਸ਼ਲ ਵਰਗੇ ਵੱਡੇ ਸਿਤਾਰੇ ਨਜ਼ਰ ਆਏ ਸਨ।

 

 

 

ਵੀਡੀਓ ਵਿੱਚ ਸਾਰੇ ਸਿਤਾਰੇ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਪਾਰਟੀ ਦੇ ਵਾਇਰਲ  ਵੀਡੀਓ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਇਨ੍ਹਾਂ ਬਾਲੀਵੁੱਡ ਸਿਤਾਰਿਆਂ 'ਤੇ ਨਸ਼ੇ ਲੈਣ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਨੂੰ ਲੈ ਕੇ ਹੁਣ ਇਕ ਹੋਰ ਨਵੀਂ ਖ਼ਬਰ ਸਾਹਮਣੇ ਆਈ ਹੈ। 

 

 

 

 

ਦਰਅਸਲ, ਮਨਜਿੰਦਰ ਸਿੰਘ ਸਿਰਸਾ  (Manjinder Singh Sirsa) ਨੇ ਕਰਣ ਜੌਹਰ (Karan Johar) ਦੀ ਪਾਰਟੀ ਦੇ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ ਉੱਤੇ ਪੋਸਟ ਕਰਦੇ ਹੋਏ ਲਿਖਿਆ, “ਦੇਖੋ, ਕਿਵੇਂ ਬਾਲੀਵੁੱਡ ਕਲਾਕਾਰ ਮਾਣ ਨਾਲ ਆਪਣੀ ਸ਼ਰਾਬੀ ਸਥਿਤੀ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਇਸ ਟਵੀਟ ਵਿੱਚ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਕਲਾਕਾਰਾਂ ਜਿਵੇਂ ਸ਼ਾਹਿਦ ਕਪੂਰ, ਅਰਜੁਨ ਕਪੂਰ, ਵਰੁਣ ਧਵਨ ਅਤੇ ਕਰਣ ਜੌਹਰ ਨੂੰ ਵੀ ਟੈਗ ਕੀਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karan Johar party controversy MLA Sirsa demands FIR against Deepika Padukone Ranbir Kapoor Karan Johar shahid kapoor and vicky kausal