ਕਰੀਨਾ ਕਪੂਰ ਖ਼ਾਨ (Kareena Kapoor Khan) ਅੱਜ ਕੱਲ੍ਹ 'ਚ ਲੰਡਨ ਵਿੱਚ ਹੈ ਅਤੇ ਆਪਣੀ ਫ਼ਿਲਮ 'ਅੰਗਰੇਜ਼ੀ ਮੀਡੀਅਮ' (Angrezi Medium) ਦੀ ਸ਼ੂਟਿੰਗ ਵਿੱਚ ਰੁਝੀ ਹੋਈ ਹੈ। ਇਸ ਦੇ ਚਲਦਿਆਂ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਇੱਕ ਪੁਲਿਸ ਇੰਸਪੈਕਟਰ ਦਾ ਰੋਲ ਅਦਾ ਕਰ ਰਹੀ ਹੈ।
ਦੱਸਣਯੋਗ ਹੈ ਕਿ ਕੀਰਨਾ ਕਪੂਰ ਖ਼ਾਨ ਆਪਣੇ ਪਤੀ ਸੈਫ਼ ਅਲੀ ਖ਼ਾਨ (Saif Ali Khan) ਅਤੇ ਬੇਟੇ ਤੈਮੂਰ ਅਲੀ ਖ਼ਾਨ (Taimur Ali Khan) ਨਾਲ ਹੋਲੀ ਡੇਅ ਉੱਤੇ ਹੈ। ਪਰ ਸੈਫ ਆਪਣੀ ਆਉਣ ਵਾਲੀ ਫ਼ਿਲਮ 'ਜਵਾਨੀ ਜਾਨੇਮਨ' (Jawaani Jaaneman) ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। ਕੀਰਨਾ, ਇਰਫਾਨ ਖ਼ਾਨ ਨਾਲ ਉਨ੍ਹਾਂ ਦੀ ਆਉਣ ਵਾਲੇ ਫ਼ਿਲਮ 'ਅੰਗਰੇਜ਼ੀ ਮੀਡੀਅਮ' ਵਿੱਚ। ਤੈਮੂਰ ਇਸ ਵਿਚਕਾਰ ਆਪਣੇ ਮੰਮੀ ਪਾਪੇ ਨਾਲ ਸ਼ੂਟਿੰਗ ਸੈੱਟ ਉੱਤੇ ਕਈ ਵਾਰ ਨਜ਼ਰ ਆਇਆ ਹੈ।
ਹਾਲ ਹੀ ਵਿਚ ਕੀਰਨਾ ਕਪੂਰ ਖ਼ਾਨ ਨੂੰ ਭੈਣ ਕਰਿਸ਼ਮਾ ਕਪੂਰ (Karishma Kapoor) ਨਾਲ ਵੇਖਿਆ ਗਿਆ। ਇਹ ਦੋਵੇਂ ਹੀ ਇਕੱਲੀਆਂ ਟਾਈਮ ਸਪੈਂਡ ਕਰਦੀਆਂ ਹੋਈਆਂ ਨਜ਼ਰ ਆਈਆਂ। ਇਸ ਦੌਰਾਨ ਉਨ੍ਹਾਂ ਦੋਵਾਂ ਨੇ ਆਇਸਕਰੀਮ ਦਾ ਵੀ ਅੰਨਦ ਮਾਣਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਪਿੰਕਵਿਲਾ ਨੇ ਇੰਸਟਾਗ੍ਰਾਮ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਹਜ਼ਾਰਾਂ ਲੋਕ ਵੇਖ ਚੁੱਕੇ ਹਨ ਅਤੇ ਕੁਮੈਂਟ ਦੇ ਕਰ ਰਹੇ ਹਨ। ਲੰਡਨ ਵਿੱਚ ਵੋਕੇਸ਼ਨ ਦੌਰਾਨ ਅਨੰਦ ਮਾਣਨਾ ਤਾਂ ਕਪੂਰ ਭੈਣਾਂ ਤੋਂ ਸਿੱਖੋ।