ਬਾਲੀਵੁੱਡ ਅਭਿਨੇਤਰੀ ਅਤੇ ਇੰਡਸਟਰੀ ਦੀ ਸਭ ਤੋਂ ਹਾਟ ਮਾਂ ਕਰੀਨਾ ਕਪੂਰ ਖ਼ਾਨ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ 'ਚ ਲੰਦਨ ਵਿੱਚ ਰੁੱਝੀ ਹੋਈ ਹੈ। ਜਿਹੇ ਵਿੱਚ ਉਹ ਭਾਰਤ ਡਾਂਸ ਇੰਡੀਆ ਡਾਂਸ ਦੀ ਸ਼ੂਟਿੰਗ ਲਈ ਆਉਂਦੀ ਰਹਿੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਖ਼ਾਨ ਡਾਂਸ ਇੰਡੀਆ ਡਾਂਸ ਦੀ ਜੱਜ ਹੈ। ਜੋ ਇਸ ਵਾਰ ਪਰਫਾਮੈਂਸ ਨੂੰ ਜੱਜ ਕਰ ਰਹੀ ਹੈ।
ਵੀਡੀਓ ਦੀ ਗੱਲ ਕਰੀਏ ਤਾਂ ਇਸ ਵਿੱਚ ਦੋ ਲੋਕ ਡਾਂਸ ਪਰਫਾਮੈਂਸ ਦਿੰਦੇ ਦਿਖਾਈ ਦੇ ਰਹੇ ਹਨ ਜਿਸ ਨੂੰ ਵੇਖ ਕੇ ਕਰੀਨਾ ਕਪੂਰ ਅਤੇ ਰੈਪਰ ਰਫ਼ਤਾਰ ਕੌਫੀ ਦਾ ਮਜ਼ਾ ਲੈ ਰਹੇ ਹਨ। ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਬਾਕੀ ਮੁਕਾਬਲੇਬਾਜ਼ ਵੀ ਪਰਫਾਮੈਂਸ ਨੂੰ ਵੇਖ ਰਹੇ ਹਨ।
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲ ਹੀ ਵਿੱਚ ਕਰੀਨਾ ਕਪੂਰ ਲੰਦਨ ਤੋਂ ਮੁੰਬਈ ਆਈ ਸੀ।
ਮੀਡੀਆ ਖ਼ਬਰਾਂ ਅਨੁਸਾਰ, ਉਹ ਡਾਂਸ ਇੰਡੀਆ ਡਾਂਸ ਦੀ ਸ਼ੂਟਿੰਗ ਲਈ ਆਈ ਸੀ। ਇੱਕ ਦਿਨ ਲਈ ਮੁੰਬਈ ਆਈ ਕਰੀਨਾ ਕਪੂਰ ਖ਼ਾਨ ਦੇ ਸ਼ੋਅ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।