ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੀਨਾ ਕਪੂਰ ਦੇ ਮਾਸਕ 'ਤੇ ਫ਼ਿਦਾ ਹੋਏ ਬਾਲੀਵੁੱਡ ਸਿਤਾਰੇ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਨੂੰ ਖੁਸ਼ਖਬਰੀ ਦਿੰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਉੱਤੇ ਡੈਬਿਊ ਕੀਤਾ ਸੀ। ਕਰੀਨਾ ਦੇ ਇੰਸਟਾਗ੍ਰਾਮ ਡੈਬਿਊ ਕਰਨ ਤੋਂ ਥੋੜੀ ਦੇਰ ਬਾਅਦ ਹੀ ਉਨ੍ਹਾਂ ਦਾ ਅਕਾਊਂਟ ਵੈਰੀਫਾਈਡ ਹੋ ਗਿਆ ਅਤੇ ਨਾਲ ਹੀ ਉਨ੍ਹਾਂ ਦੇ ਫਾਲੋਅਰਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧਦੀ ਜਾ ਰਹੀ ਰਹੀ ਹੈ।
 

ਇਸ ਦੇ ਨਾਲ ਹੀ ਕਰੀਨਾ ਆਪਣੇ ਅਕਾਊਂਟ ਤੋਂ ਲਗਾਤਾਰ ਆਪਣੀ ਅਤੇ ਪਰਿਵਾਰ ਦੀਆਂ ਤਸਵੀਰਾਂ ਸਾਂਝੀ ਕਰਕੇ ਸੋਸ਼ਲ ਮੀਡੀਆ 'ਚ ਛਾਈ ਹੋਈ ਹੈ। ਇਨ੍ਹਾਂ ਸਭ ਵਿਚਕਾਰ ਕਰੀਨਾ ਨੇ ਮਾਸਕ ਪਹਿਨ ਕੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖਣ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਫੈਨਜ਼ ਹੀ ਨਹੀਂ, ਸਗੋਂ ਬਾਲੀਵੁੱਡ ਸਿਤਾਰੇ ਵੀ ਫ਼ਿਦਾ ਹੋ ਰਹੇ ਹਨ।
 

 
 
 
 
 
 
 
 
 
 
 
 
 

Such a star... I mean the mask 👻🤡🤡

A post shared by Kareena Kapoor Khan (@kareenakapoorkhan) on

 

ਕਰੀਨਾ ਦੀ ਇਸ ਨਵੀਂ ਫ਼ੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਨੇ ਆਪਣੇ ਚਿਹਰੇ 'ਤੇ ਪਿੰਕ ਕਲਰ ਦਾ ਮਾਸਕ ਪਾਇਆ ਹੋਇਆ ਹੈ, ਜਿਸ 'ਚ ਕਈ ਸਿਤਾਰੇ ਬਣੇ ਹਨ। ਫ਼ੋਟੋ 'ਚ ਕਰੀਨਾ ਨੇ ਪਿੰਕ ਸਵੈਟਰ ਪਾਇਆ ਹੋਇਆ ਹੈ। ਇਸ ਇਸ ਲੁੱਕ 'ਚ ਕਰੀਨਾ ਬਹੁਤ ਕੂਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, "ਇੱਕ ਅਜਿਹਾ ਵੀ ਤਾਰਾ... ਮੇਰਾ ਮਤਲਬ ਹੈ ਮਾਸਕ।"
 

ਇੰਸਟਾਗ੍ਰਾਮ 'ਤੇ ਆਉਂਦੇ ਹੀ ਕਰੀਨਾ ਦੀ ਇਹ ਫ਼ੋਟੋ ਵਾਇਰਲ ਹੋ ਗਈ ਹੈ। ਪ੍ਰਸ਼ੰਸਕਾਂ ਦੇ ਨਾਲ ਬਾਲੀਵੁੱਡ ਸਿਤਾਰੇ ਵੀ ਇਸ ਫ਼ੋਟੋ 'ਤੇ ਟਿੱਪਣੀ ਅਤੇ ਲਾਈਕ ਕਰ ਰਹੇ ਹਨ। ਟਿਪਣੀਆਂ ਤੇ ਲਾਈਕ ਕਰਨ ਦੀ ਸੂਚੀ ਵਿੱਚ ਈਸ਼ਾਨ ਖੱਟਰ, ਕਰਿਸ਼ਮਾ ਕਪੂਰ, ਤਮੰਨਾ ਭਾਟੀਆ, ਸੁਰਭੀ ਰਾਣਾ ਸ਼ਾਮਲ ਹਨ। ਟਿੱਪਣੀ ਕਰਦਿਆਂ ਈਸ਼ਾਨ ਨੇ ਲਿਖਿਆ, "ਬਦਨ ਪੇ ਸਿਤਾਰੇ ਲਪੇਟੇ ਹੁਏ।" ਇਸ ਦੇ ਨਾਲ ਉਨ੍ਹਾਂ ਨੇ ਇੱਕ ਇਮੋਜੀ ਬਣਾਈ ਹੈ। ਕਰਿਸ਼ਮਾ ਨੇ ਹਾਸੇ ਵਾਲੇ ਇਮੋਜੀ ਨਾਲ ਲਿਖਿਆ, "ਇਹ ਮਾਸਕ!"
 

ਕਰੀਨਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਕਰੀਨਾ ਦੀ ਆਖਰੀ ਫਿਲਮ 'ਗੁੱਡ ਨਿਊਜ਼' ਸੀ। ਫਿਲਮ ਵਿੱਚ ਕਰੀਨਾ ਦੇ ਨਾਲ ਅਕਸ਼ੇ ਕੁਮਾਰ, ਕਿਆਰਾ ਅਡਵਾਨੀ ਅਤੇ ਦਿਲਜੀਤ ਦੁਸਾਂਝ ਵੀ ਮੌਜੂਦ ਸਨ। ਕਰੀਨਾ ਦੀ ਅਗਲੀ ਫਿਲਮ 'ਇੰਗਲਿਸ਼ ਮੀਡੀਅਮ' ਹੈ। ਫਿਲਮ 'ਚ ਕਰੀਨਾ ਦੇ ਨਾਲ ਇਰਫਾਨ ਖਾਨ ਵੀ ਨਜ਼ਰ ਆਉਣਗੇ। ਕਰੀਨਾ ਆਮਿਰ ਖਾਨ ਦੇ ਨਾਲ 'ਲਾਲ ਸਿੰਘ ਚੱਢਾ' 'ਚ ਵੀ ਨਜ਼ਰ ਆਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kareena Kapoor new Instagram Photo like and comment on mask photo