ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਕਲਕੀ ਕੋਚਲਿਨ ਦਾ 6 ਮਹੀਨਿਆਂ ਦਾ ਬੇਬੀ ਬੰਪ ਦੇਖ ਕਰੀਨਾ ਦੇ ਉੱਡੇ ਹੋਸ਼

ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਗਰਭਵਤੀ ਹੈ। ਕਲਕੀ ਨੇ ਇਹ ਵੱਡਾ ਐਲਾਨ ਐਚਟੀ ਬਰੰਚ ਦੀ ਇੰਟਰਵਿਊ ਦੌਰਾਨ ਦਿੱਤਾ। ਹੁਣ ਕਲਕੀ ਦੀ ਗਰਭ ਅਵਸਥਾ ਨੂੰ 6 ਮਹੀਨੇ ਹੋ ਚੁਕੇ ਹਨ। ਹਾਲ ਹੀ ਚ ਅਦਾਕਾਰਾ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਬੇਬੀ ਬੰਪ ਨੂੰ ਚਮਕਾਉਂਦੀ ਦਿਖਾਈ ਦਿੱਤੀ। ਇਸ ਤੋਂ ਬਾਅਦ ਕਲਕੀ ਨੇ ਆਪਣੀ ਗਰਭ ਅਵਸਥਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਸਮੇਤ ਕਈ ਮਸ਼ਹੂਰ ਵਿਅਕਤੀਆਂ ਨੇ ਉਸ ਨੂੰ ਵਧਾਈ ਦਿੱਤੀ।

 

ਇਸ ਵਿਚਾਲੇ ਕਲਕੀ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੇ ਮਸ਼ਹੂਰ ਰੇਡੀਓ ਸ਼ੋਅ 'ਵਟ ਵੂਮੈਨ ਵਾਂਟ' ਚ ਸ਼ਾਮਲ ਹੋਣ ਲਈ ਪਹੁੰਚੀ। ਕਲਕੀ ਦੀ ਗਰਭ ਅਵਸਥਾ ਬਾਰੇ ਦੱਸਣ ਦੀ ਖਬਰ ਤੋਂ ਬਾਅਦ ਇਹ ਪਹਿਲੀ ਜਨਤਕ ਸ਼ਮੂਲੀਅਤ ਸੀ। ਪਰ ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਕਰੀਨਾ ਨੇ ਕਲਕੀ ਦੇ ਬੇਬੀ ਬੰਪ ਨੂੰ ਵੇਖਦਿਆਂ ਕੁਝ ਕਿਹਾ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਗਈ।

 

ਸਾਹਮਣੇ ਆਈ ਵੀਡੀਓ ਚ ਕਰੀਨਾ ਕਲਕੀ ਨੂੰ ਪੁੱਛਦੀ ਹੈ ਕਿ ਗਰਭ ਅਵਸਥਾ ਦਾ ਕਿਹੜਾ ਮਹੀਨਾ ਚੱਲ ਰਿਹਾ ਹੈ, ਫਿਰ ਕਲਕੀ ਕਹਿੰਦੀ ਹੈ ਕਿ ਇਹ ਛੇਵਾਂ ਮਹੀਨਾ ਹੈ। ਕਰੀਨਾ ਇਸ ਜਵਾਬ 'ਤੇ ਹੈਰਾਨ ਹੈ ਤੇ ਕਹਿੰਦੀ ਹੈ ਕਿ ਤੁਹਾਡਾ ਬੇਬੀ ਬੰਪ ਬਹੁਤ ਘੱਟ ਹੈ, ਮੈਂ ਉਸ ਸਮੇਂ ਗਾਂ ਵਰਗੀ ਬਣ ਗਈ ਸੀ। ਫੇਰ ਇਹ ਸੁਣ ਕੇ ਦੋਵੇਂ ਹੱਸਣ ਲੱਗ ਪੈਂਦੇ ਹਨ। ਹਾਲਾਂਕਿ ਇਸ ਚੈਟ ਸ਼ੋਅ ਦੀ ਗੱਲਬਾਤ ਅਜੇ ਸਾਹਮਣੇ ਨਹੀਂ ਆਈ ਹੈ ਪਰ ਦੋਵਾਂ ਵਿਚਾਲੇ ਗੈਰ ਰਸਮੀ ਗੱਲਬਾਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

 

ਦੱਸ ਦੇਈਏ ਕਿ ਕਲਕੀ ਪ੍ਰੋਡਿਊਸਰ-ਨਿਰਦੇਸ਼ਕ ਅਨੁਰਾਗ ਕਸ਼ਯਪ ਤੋਂ ਤਲਾਕ ਲੈਣ ਬਾਅਦ ਬੁਆਏਫ੍ਰੈਂਡ ਗਾਏ ਹਰਸ਼ਬਰਗ ਨਾਲ ਰਿਸ਼ਤੇ 'ਚ ਹਨ।

 

ਦੱਸ ਦੇਈਏ ਕਿ ਕਲਕੀ ਅਤੇ ਹਰਸ਼ਬਰਗ ਨੇ ਵਿਆਹ ਨਹੀਂ ਕੀਤਾ ਹੈ ਪਰ ਕਲਕੀ ਜਲਦੀ ਹੀ ਹਰਸ਼ਬਰਗ ਦੇ ਬੱਚੇ ਦੀ ਮਾਂ ਬਣਨ ਵਾਲੀ ਹਨ।

 

 

 

 

 
 
 
 
 
 
 
 
 
 
 
 
 

#kareenakapoorkhan poses with pregnant #kalkikoechlin today for her chat show #viralbhayani @viralbhayani

A post shared by Viral Bhayani (@viralbhayani) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kareena kapoor shocked when she saw 6 month Pregnant kalki koechlin baby bump