ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਦੀ ਗ੍ਰੈਮੀ ਡਰੈੱਸ 'ਤੇ ਕੈਟਰੀਨਾ ਕੈਫ ਦਾ ਆਇਆ ਬਿਆਨ

ਪ੍ਰਿਅੰਕਾ ਚੋਪੜਾ ਕੁਝ ਦਿਨ ਪਹਿਲਾਂ ਆਪਣੇ ਗ੍ਰੈਮੀ ਡਰੈੱਸ ਕਾਰਨ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਈ ਸੀ। ਮਾਂ ਮਧੂ ਚੋਪੜਾ ਦੇ ਬਿਆਨ ਤੋਂ ਬਾਅਦ ਕੈਟਰੀਨਾ ਕੈਫ ਨੇ ਉਨ੍ਹਾਂ ਦੀ ਡਰੈੱਸ 'ਤੇ ਬਿਆਨ ਦਿੱਤਾ ਹੈ। ਕੈਟਰੀਨਾ ਦਾ ਕਹਿਣਾ ਹੈ ਕਿ ਪ੍ਰਿਯੰਕਾ ਚੋਪੜਾ ਨੇ ਜੋ ਪਹਿਰਾਵਾ ਪਾਇਆ ਸੀ ਉਹ ਕਾਫੀ ਚੰਗਾ ਲੱਗ ਰਿਹਾ ਸੀ।

 

ਈਟਾਈਮਜ਼ ਨਾਲ ਗੱਲਬਾਤ ਦੌਰਾਨ ਕੈਟਰੀਨਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਪ੍ਰਿਯੰਕਾ ਚੋਪੜਾ ਦੇ ਪਹਿਰਾਵੇ ਬਾਰੇ ਕੀ ਕੁਝ ਬਣਾਇਆ ਗਿਆ ਹੈ ਤੇ ਮੈਨੂੰ ਨਹੀਂ ਪਤਾ ਕਿ ਲੋਕਾਂ ਨੇ ਕੀ ਕਿਹਾ ਹੈ। ਮੈਨੂੰ ਪਤਾ ਹੈ ਕਿ ਮੈਂ ਉਹ ਪਹਿਰਾਵਾ ਵੇਖਿਆ ਹੈ ਅਤੇ ਮੈਨੂੰ ਇਹ ਬਹੁਤ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਇਸ ਚ ਪ੍ਰਿਯੰਕਾ ਬਹੁਤ ਖੂਬਸੂਰਤ ਲੱਗ ਰਹੀ ਸੀ। ਉਹ ਬਹੁਤ ਵਧੀਆ ਲੱਗ ਰਹੀ ਸੀ। ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਉਸ ਦਾ ਪਹਿਰਾਵਾ ਸਹੀ ਤਰ੍ਹਾਂ ਵੇਖਿਆ ਹੈ, ਨਹੀਂ ਤਾਂ ਇਹ ਚੀਜ਼ਾਂ ਨਾ ਹੁੰਦੀਆਂ।

 

ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੀ ਇਸ ਡਰੈਂਸ ਦੀ ਡਿਜ਼ਾਈਨਰ ਵੈਂਡਲ ਰਾਡਰਿਗਜ਼ ਨੇ ਕਾਫ਼ੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਅਦਾਕਾਰਾ ਨੂੰ ਆਪਣੀ ਉਮਰ ਦੇ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਵਿਵਾਦਤ ਬਿਆਨ ਦੇਣ ਦੇ ਕੁਝ ਦਿਨਾਂ ਬਾਅਦ ਡਿਜ਼ਾਈਨਰ ਵੈਂਡਲ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਹਿਨਾ ਖਾਨ ਅਤੇ ਦਿਸ਼ਾ ਪਟਾਨੀ ਨੇ ਪ੍ਰਿਯੰਕਾ ਚੋਪੜਾ ਦਾ ਸਮਰਥਨ ਕੀਤਾ ਸੀ ਤੇ ਉਨ੍ਹਾਂ ਦੀ ਪਹਿਰਾਵੇ ਨੂੰ ਪਸੰਦ ਕੀਤਾ ਸੀ।

 

 

 

 

 

 

 

 

 

 

 

 
 
 
 
 
 
 
 
 
 
 
 
 

This guy. #Grammys2020

A post shared by Priyanka Chopra Jonas (@priyankachopra) on

 

 

 

 
 
 
 
 
 
 
 
 
 
 
 
 

Tassel fun. #grammys

A post shared by Priyanka Chopra Jonas (@priyankachopra) on

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Katrina Kaif s statement on Priyanka Chopra s Grammy Dress