ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

KBC11: ਸਿਆਸਤਦਾਨ ਨੂੰ ਸਿਆਸੀ ਸਵਾਲ ਨੇ ਲਿਆ ਗੇੜ ’ਚ, ਜਿੱਤ ਸਕੇ ਸਿਰਫ 10 ਹਜ਼ਾਰ

ਕੇਬੀਸੀ 11 ਨੂੰ ਟੀਵੀ ਦਾ ਸਭ ਤੋਂ ਸ਼ਾਨਦਾਰ ਗੇਮ ਸ਼ੋਅ ਮੰਨਿਆ ਜਾਂਦਾ ਹੈ। ਇਸ ਦੀ ਮੇਜ਼ਬਾਨੀ ਅਮਿਤਾਭ ਬੱਚਨ ਕਰ ਰਹੇ ਹਨ। ਹਾਲ ਹੀ ਵਿੱਚ ਲਖਨਊ ਦੇ ਸਿਆਸੀ ਆਗੂ ਸਰਬਜੀਤ ਸਿੰਘ ਮੱਕੜ ਹੌਟ-ਸੀਟ ‘ਤੇ ਆਏ ਸਨ। ਗੇਮ ਸ਼ੋਅ ਵਧੀਆ ਖੇਡ ਰਹੇ ਸਨ ਪਰੰਤੂ ਸਿਆਸਤ ਨਾਲ ਜੁੜੇ ਇਕ ਪ੍ਰਸ਼ਨ ਕਾਰਨ ਉਹ ਫਸ ਗਏ। ਉਹ ਬਿਨਾਂ ਕਿਸੇ ਲਾਈਫਲਾਈਨ ਦੀ ਵਰਤੋਂ ਕਰਦਿਆਂ 80 ਹਜ਼ਾਰ ਰੁਪਏ ਜਿੱਤ ਚੁੱਕੇ ਸਨ ਪਰ 1 ਲੱਖ 60 ਹਜ਼ਾਰ ਰੁਪਏ ਦੇ ਗਲਤ ਜਵਾਬ ਕਾਰਨ ਉਹ ਸਿਰਫ 10 ਹਜ਼ਾਰ ਘਰ ਲੈ ਕੇ ਪਰਤੇ।

 

ਹੋਇਆ ਇਹ ਕਿ ਅਮਿਤਾਭ ਬੱਚਨ ਨੇ ਸਰਬਜੀਤ ਸਿੰਘ ਮੱਕੜ ਨੂੰ ਸਿਆਸਤ ਸਬੰਧੀ ਇੱਕ ਸਵਾਲ ਪੁੱਛਿਆ, ਜਿਸਦੇ ਲਈ ਸਰਬਜੀਤ ਨੇ ਦੋ ਲਾਈਫ਼-ਲਾਈਨ ਵਰਤੀਆਂ, ਫਿਰ ਵੀ ਗਲਤ ਜਵਾਬ ਦਿੱਤਾ। ਉਨ੍ਹਾਂ ਨੇ ਪਹਿਲਾਂ 50-50 ਵਾਲੀ ਲਾਈਫਲਾਈਨ ਦੀ ਵਰਤੋਂ ਕੀਤੀ ਸੀ ਪਰ ਜਵਾਬ ਵਿੱਚ ਉਲਝਣ ਕਾਰਨ ਉਨ੍ਹਾਂ ਨੇ ਇੱਕ ਆਡਿਅੰਸ ਵਾਲੀ ਲਾਈਫ-ਲਾਈਨ ਦੀ ਚੋਣ ਕੀਤੀ। ਜਿਸ ਦਾ ਦਰਸ਼ਕਾਂ ਨੇ ਗਲਤ ਜਵਾਬ ਦਿੱਤਾ ਅਤੇ ਉਹ ਘਰ ਲੈ ਕੇ ਜਾ ਸਕੇ ਸਿਰਫ 10 ਹਜ਼ਾਰ ਰੁਪਏ।

 

ਇਹ ਸੀ ਸਵਾਲ-

ਇਨਾਂ ਚੋਂ ਕਿਹੜਾ ਮੁੱਖ ਮੰਤਰੀ ਦੂਨ ਸਕੂਲ ਦੇਹਰਾਦੂਨ ਦਾ ਸਾਬਕਾ ਵਿਦਿਆਰਥੀ ਨਹੀਂ ਹੈ?

ਵਿਕਲਪ ਸਨ - ਕਮਲਨਾਥ, ਨਵੀਨ ਪਟਨਾਇਕ, ਵਾਈਐਸ ਜਗਨਮੋਹਨ ਰੈਡੀ, ਕੈਪਟਨ ਅਮਰਿੰਦਰ ਸਿੰਘ

 

ਸਹੀ ਜਵਾਬ ਹੈ- ਵਾਈਐਸ ਜਗਨ ਮੋਹਨ ਰੈਡੀ

 

ਦੱਸ ਦੇਈਏ ਕਿ ਸਰਬਜੀਤ ਨੇ 2006 ਚ ਰਾਜਨੀਤੀ ਵਿੱਚ ਕਦਮ ਰੱਖਿਆ ਸੀ। 1983 ਚ ਉਹ ਮਰਚੈਂਟ ਨੇਵੀ ਚ ਸ਼ਾਮਲ ਹੋਏ ਸਨ। 2005 ਤੱਕ ਇਸ ਚ ਕੰਮ ਕੀਤਾ ਪਰ ਬਾਅਦ ਚ ਉਨ੍ਹਾਂ ਨੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ। ਮਰਚੈਂਟ ਨੇਵੀ ਨੂੰ ਛੱਡ ਕੇ ਉਨ੍ਹਾਂ ਨੇ ਰੀਅਲ ਅਸਟੇਟ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਿਸਟਮ ਚ ਕੁਝ ਮੁਸ਼ਕਲਾਂ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ 2006 ਚ ਰਾਜਨੀਤੀ ਚ ਸ਼ੁਰੂਆਤ ਕੀਤੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KBC 11 Amitabh Bachchan Asked Sarabjeet Singh Makkad Question Took Home 10 Thousand Only