ਸਪਨਾ ਚੌਧਰੀ ਅੱਜ ਕੱਲ੍ਹ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਲਈ ਪ੍ਰਚਾਰ ਕਰ ਰਹੀ ਹੈ ਅਤੇ ਹੁਣ ਸਪਨਾ ਦੇ ਰਾਹ ਉਤੇ ਭੋਜਪੁਰੀ ਸਟਾਰ ਖੇਸਾਰੀ ਲਾਲ ਯਾਦਵ ਵੀ ਚਲ ਪਏ ਹਨ। ਦਰਅਸਲ, ਖੇਸਾਰੀ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਮਨੋਜ ਤਿਵਾੜੀ ਲਈ ਪ੍ਰਚਾਰ ਕਰਨਗੇ। ਦਰਅਸਲ, ਖੇਸਾਰੀ ਨੇ ਇੰਸਟਾਗ੍ਰਾਮ ਉਤੇ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਖੇਸਾਰੀ ਨਾਲ ਸਪਨਾ ਚੌਧਰੀ ਵੀ ਨਜ਼ਰ ਆ ਰਹੀ ਹੈ। ਖੇਸਾਰੀ ਲਾਲ ਯਾਦਵ ਇਸ ਵੀਡੀਓ ਵਿਚ ਦੱਸ ਰਿਹਾ ਹੈ ਕਿ ਆਖਿਰ ਕਿਉਂ ਉਹ ਮਨੋਜ ਤਿਵਾੜੀ ਲਈ ਪ੍ਰਚਾਰ ਕਰਨ ਜਾ ਰਹੇ ਹਨ।
ਖੇਸਾਰੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਲਿਖਿਆ, ਨਾ ਹੀ ਕਿਸੇ ਜਾਤੀ, ਧਰਮ ਜਾਂ ਰਾਜਨੀਤੀ ਪਾਰਟੀ ਸਗੋਂ ਭੋਜਪੁਰੀ ਇੰਡਸਟਰੀ ਕੇ ਆਨ ਬਾਨ ਸ਼ਾਨ ਵੱਡੇ ਭਾਈ ਮਨੋਜ ਤਿਵਾੜੀ ਦੇ ਸਮਰਥਨ ਵਿਚ…!!
ਖੇਸਾਰੀ ਲਾਲ ਯਾਦਵ ਦੀ ਪ੍ਰੋਫੇਸ਼ਨਲ ਲਾਈਫ ਦੀ ਗੱਲ ਕਰੇ ਤਾਂ ਛੇਤੀ ਹੀ ਉਨ੍ਹਾਂ ਦੀ ਫਿਲਮ ‘ਕੁਲੀ ਨੰਬਰ 1’ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਈਦ ਉਤੇ ਰਿਲੀਜ਼ ਹੋ ਰਹੀ ਹੈ ਜਿਸ ਦਿਨ ਸਲਮਾਨ ਖਾਨ ਦੀ ਫਿਲਮ ਭਾਰਤ ਰਿਲੀਜ਼ ਹੋਣ ਵਾਲੀ ਹੈ।