ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਆਰਾ ਅਡਵਾਨੀ ਨੇ ਕਿਹਾ - ਇਸ ਕਾਰਨ ਹੋਣਾ ਚਾਹੁੰਦੀ ਹਾਂ ਪ੍ਰੈਗਨੈਂਟ

1 / 2ਕਿਆਰਾ ਅਡਵਾਨੀ ਬੋਲੀ - ਇਸ ਕਾਰਨ ਹੋਣਾ ਚਾਹੁੰਦੀ ਹਾਂ ਪ੍ਰੈਗਨੈਂਟ

2 / 2ਕਿਆਰਾ ਅਡਵਾਨੀ ਬੋਲੀ - ਇਸ ਕਾਰਨ ਹੋਣਾ ਚਾਹੁੰਦੀ ਹਾਂ ਪ੍ਰੈਗਨੈਂਟ

PreviousNext

ਅਕਸ਼ੇ ਕੁਮਾਰ, ਕਰੀਨਾ ਕਪੂਨ ਖਾਨ, ਕਿਆਰਾ ਅਡਵਾਨੀ ਅਤੇ ਕਰੀਨਾ ਕਪੂਰ ਖਾਨ ਦੀ ਫਿਲਮ 'ਗੁਡ ਨਿਊਜ਼' ਦਾ ਪ੍ਰਮੋਸ਼ਨ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ। ਫਿਲਮ ਦੀ ਪੂਰੀ ਸਟਾਰ ਕਾਸਟ ਫਿਲਮ ਦਾ ਪ੍ਰਮੋਸ਼ਨ ਕਰ ਰਹੀ ਹੈ। ਹੁਣ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਕਿਆਰਾ ਨੇ ਕੁੱਝ ਅਜਿਹਾ ਕਹਿ ਦਿੱਤਾ ਕਿ ਸੁਣ ਕੇ ਫੈਨਜ਼ ਵੀ ਹੈਰਾਨ ਰਹਿ ਜਾਣਗੇ।
 

ਦਰਅਸਲ ਕੋਈਮੋਈ ਦੇ ਇੰਟਰਵਿਊ 'ਚ ਸਾਰੇ ਸਟਾਰ ਪ੍ਰੈਗਨੈਂਸੀ ਦੌਰਾਨ ਝੂਠੀਆਂ ਗੱਲਾਂ/ਅਫਵਾਹਾਂ ਹੁੰਦੀਆਂ ਹਨ ਉਸ ਬਾਰੇ ਗੱਲ ਕਰ ਰਹੇ ਸਨ। ਕਰੀਨਾ ਨੇ ਇਸ ਦੌਰਾਨ ਦੱਸਿਆ ਕਿ ਜਦੋਂ ਉਹ ਪ੍ਰੈਗਨੈਂਟ ਸੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਬਹੁਤ ਹੀ ਮੁਸ਼ਕਿਲ ਦੌਰ ਹੋਵੇਗਾ ਅਤੇ ਉਨ੍ਹਾਂ ਨੂੰ ਸੱਭ ਕੁੱਝ ਖਾਣਾ ਹੋਵੇਗਾ।
 

ਇਸ ਵਿਚਕਾਰ ਅਕਸ਼ੇ ਕੁਮਾਰ ਨੇ ਕਿਹਾ ਕਿ ਪ੍ਰੈਗਨੈਂਟ ਔਰਤਾਂ ਨੂੰ ਬਹੁਤ ਸਾਰੇ ਲੱਡੂ ਵੀ ਖਾਣ ਨੂੰ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਅਕਸ਼ੇ, ਕਿਆਰਾ ਨੂੰ ਪੁੱਛਦੇ ਹਨ ਕਿ ਕੀ ਤੁਸੀ ਕਦੇ ਉਹ ਲੱਡੂ ਖਾਧੇ ਹਨ? ਤਾਂ ਕਿਆਰਾ ਨੇ ਜਵਾਬ ਦਿੱਤਾ, "ਮੈਂ ਕਦੇ ਲੱਡੂ ਨਹੀਂ ਖਾਧੇ, ਕਿਉਂਕਿ ਮੈਂ ਪ੍ਰੈਗਨੈਂਟ ਨਹੀਂ ਹੋਈ।" ਤਾਂ ਅਕਸ਼ੇ ਨੇ ਕਿਹਾ ਕਿ ਬਗੈਰ ਪ੍ਰੈਗਨੈਂਟ ਹੋਏ ਵੀ ਉਹ ਲੱਡੂ ਖਾ ਸਕਦੀ ਹੈ। ਜਿਸ ਤੋਂ ਬਾਅਦ ਕਿਆਰਾ ਨੇ ਕਿਹਾ, "ਮੈਂ ਉਦੋਂ ਪ੍ਰੈਗਨੈਂਟ ਹੋਵਾਂਗੀ ਜਦੋਂ ਮੈਨੂੰ ਸੱਭ ਕੁੱਝ ਖਾਣ ਲਈ ਦਿੱਤਾ ਜਾਵੇਗਾ ਅਤੇ ਮੈਂ ਕਿਤੇ ਵੀ ਜਾ ਸਕਦੀ ਹਾਂ।"
 

ਕਿਆਰਾ ਨੂੰ ਫਿਰ ਪੁੱਛਿਆ ਗਿਆ ਕਿ ਜੇ ਉਸ ਨੂੰ ਜੁੜਵਾ ਬੱਚੇ ਹੋਏ ਤਾਂ ਉਹ ਕੀ ਚਾਹੇਗੀ? ਤਾਂ ਕਿਆਰਾ ਨੇ ਕਿਹਾ, "ਮੈਂ ਚਾਹੁੰਦੀ ਹਾਂ ਕਿ ਭਾਵੇਂ ਲੜਕਾ ਹੋਵੇ ਜਾਂ ਲੜਕੀ, ਬਸ ਉਹ ਸਿਹਤਮੰਦ ਹੋਵੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kiara Advani Wants To Get Pregnant and the reason will shock you