ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਮ ਕਾਰਦਾਸ਼ੀਅਨ ਨੇ ਸਾਂਝਾ ਕੀਤਾ ਗਰਭਵਤੀ ਹੋਣ ਦਾ ਕੌੜਾ ਤਜ਼ਰਬਾ

ਰਿਐਲਿਟੀ ਟੀਵੀ ਸਟਾਰ ਕਿਮ ਕਾਰਦਸ਼ੀਅਨ ਨੇ ਗਰਭ ਅਵਸਥਾ ਦੌਰਾਨ ਆਪਣੇ ਕੁਝ ਕੌੜੇ ਤਜ਼ਰਬਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

 

ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਕ ਸਾਲ ਦੇ ਅੰਦਰ-ਅੰਦਰ 5 ਅਪ੍ਰੇਸ਼ਨ ਕਰਵਾ ਲਏ ਹਨ ਤੇ ਉਨ੍ਹਾਂ ਚੋਂ ਅੱਧੇ ਆਪ੍ਰੇਸ਼ਨ ਉਨ੍ਹਾਂ ਨੂੰ ਗਰਭ ਅਵਸਥਾ ਕਾਰਨ ਹੋਏ ਨੁਕਸਾਨ ਲਈ ਸਰਜਰੀ ਕਰਾਉਣੀ ਪਈ। ਉਨ੍ਹਾਂ ਨੂੰ ਪ੍ਰੀਕਲੇਮਪਸੀਆ ਜਾਂ ਟੌਕਸਮੀਆ ਨਾਂ ਦੀ ਇਕ ਬੀਮਾਰੀ ਸੀ ਤੇ ਇਸ ਕਾਰਨ ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ਮਗਰੋਂ ਉਨ੍ਹਾਂ ਦੀ ਨਾਲ ਬਾਹਰ ਨਹੀਂ ਆਈ ਸੀ ਜਦਕਿ ਉਹ ਅੰਦਰੋਂ ਅੰਦਰ ਖ਼ਤਰਨਾਕ ਤੌਰ ਤੇ ਵਧ ਰਹੀ ਸੀ। ਇਸੇ ਕਾਰਨ ਹੈ ਕਿ ਦੂਜੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਇਸ ਨੂੰ ਹਟਾਉਣ ਲਈ ਉਸ ਨੂੰ ਕਈ ਸਰਜਰੀ ਕਰਾਣੀ ਪਈ।

 

ਡੇਲੀਮੇਲ ਡਾਟ ਕਾ ਡਾਟ ਯੂਕੇ ਦੁਆਰਾ ਛਾਪੀ ਰਿਪੋਰਟ ਮੁਤਾਬਕ ਕਿਮ ਨੇ ਉਸ ਮੁਸ਼ਕਲ ਮੈਡੀਕਲ ਰਸਤੇ ਬਾਰੇ ਗੱਲ ਕੀਤੀ ਜੋ ਉਨ੍ਹਾਂ ਦੇ ਚਾਰ ਬੱਚਿਆਂ ਦੇ ਪੈਦਾ ਹੋਣ ਦੇ ਨਾਲ ਕੱਪੜੇ ਦੀ ਨਵੀਆਂ ਰੇਂਜ ਸਕੀਮਾਂ ਦੀ ਮੁਹਿੰਮ ਦੇ ਦੌਰਾਨ ਪੈਦਾ ਹੋਏ ਸਨ।

 

ਕਿਮ ਨੇ ਕਿਹਾ ਕਿ ਜਦੋਂ ਮੈਂ ਨਾਰਥ ਨੂੰ ਜਨਮ ਦੇਣ ਜਾ ਰਹੀ ਸੀ ਤਾਂ ਮੈਨੂੰ ਪ੍ਰੀਕੈਲੈਂਪਸੀਆ ਜਾਂ ਟੌਕਸਮੀਆ ਨਾਂ ਦੀ ਸਮੱਸਿਅ ਸੀ ਜਿਸ ਕਾਰਨ ਮਾਮ ਆਰਗਨ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਇਕੋ ਤਰੀਕਾ ਸੀ ਕਿ ਬੱਚੇ ਨੂੰ ਜਨਮ ਦੇਣਾ।

 

ਉਨ੍ਹਾਂ ਦੱਸਿਆ ਕਿ ਬੱਚੇ ਨੂੰ ਜਨਮ ਦੇਣ ਦੇ ਬਾਅਦ ਵੀ ਉਨ੍ਹਾਂ ਦਾ ਪਲੇਸੈਂਟਾ ਬਾਹਰ ਨਹੀਂ ਆਇਆ ਜਿਹੜਾ ਕਿ ਉਨ੍ਹਾਂ ਦੀ ਬੱਚੇਦਾਨੀ ਚ ਵੱਧ ਰਿਹਾ ਸੀ। ਇਸ ਸਭ ਦੇ ਬਾਅਦ ਮੈਨੂੰ ਇੱਕ ਸਾਲ ਦੇ ਅੰਦਰ-ਅੰਦਰ ਪੰਜ ਵੱਖਰੀਆਂ ਸਰਜਰੀਆਂ ਕਰਾਉਣੀਆਂ ਪਈਆਂ।

 

ਹਾਲਾਂਕਿ ਸਾਰੇ ਕੌੜੇ ਤਜ਼ਰਬਿਆਂ ਦੇ ਬਾਵਜੂਦ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹੈ ਕਿ ਉਨ੍ਹਾਂ ਦੇ ਬਹੁਤ ਪਿਆਰੇ ਬੱਚੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kim Kardashian shares bitter experience of pregnancy