ਅਗਲੀ ਕਹਾਣੀ

ਜਾਣੋ... ਕੌਣ ਹੈ ਅਮਿਤਾਭ ਬੱਚਨ ਦੀ ਦੋਹਤਰੀ ਦਾ ‘ਪਿਆਰ’?

ਨੱਵਯਾ ਨਵੇਲੀ ਅਤੇ ਮੀਜ਼ਾਨ ਜਾਫ਼ਰੀ

ਅਮਿਤਾਭ ਬੱਚਨ ਦੀ ਦੋਹਤਰੀ ਨੱਵਯਾ ਨਵੇਲੀ ਹਾਲੇ ਪੜ੍ਹਾਈ ਕਰ ਰਹੀ ਹੈ ਪਰ ਇਹ ਵੀ ਚਰਚਾ ਹੈ ਕਿ ਉਹ ਛੇਤੀ ਹੀ ਬਾਲੀਵੁੱਡ ' ਵੀ ਕਦਮ ਰੱਖ ਸਕਦੀ ਹੈ

 

 

ਨੱਵਯਾ ਨਵੇਲੀ ਭਾਵੇਂ ਹਾਲੇ ਫ਼ਿਲਮਾਂ ' ਨਹੀਂ ਆਈ ਪਰ ਸੋਸ਼ਲ ਮੀਡੀਆ ਉੱਤੇ ਉਹ ਕਾਫ਼ੀ ਚਰਚਿਤ ਹਸਤੀ ਹੈ। ਉਹ ਆਪਣੇ ਦੋਸਤਾਂ ਤੇ ਕੁਝ ਜਾਣਕਾਰਾਂ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅਮਿਤਾਭ ਬੱਚਨ ਦੀ ਧੀ ਸ਼ਵੇਤਾ ਨੰਦਾ ਦਾ ਵਿਆਹ ਰਾਜ ਕਪੂਰ ਦੇ ਦੋਹਤਰੇ ਨਿਖਿਲ ਨੰਦਾ ਨਾਲ ਹੋਇਆ ਸੀ। ੳਨ੍ਹਾਂ ਦੋਵਾਂ ਦੀ ਹੀ ਧੀ ਹੈ ਨੱਵਯਾ ਨਵੇਲੀ

 

 

ਪਿਛਲੇ ਕਾਫ਼ੀ ਸਮੇਂ ਤੋਂ ਕੁਝ ਅਜਿਹੀ ਚਰਚਾ ਹੈ ਕਿ ਨੱਵਯਾ ਇੱਕ ਫ਼ਿਲਮ ਅਦਾਕਾਰ ਨੂੰ 'ਡੇਟ' ਕਰ ਰਹੀ ਹੈ। ਦੋਵਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋਈ ਸੀ

 

 

ਆਓ, ਅੱਜ ਅਸੀਂ ਤੁਹਾਨੂੰ ਦੱਸ ਹੀ ਦੇਈਏ ਕਿ ਨੱਵਯਾ ਦੇ ਜਿਸ ਫ਼ਿਲਮ ਅਦਾਕਾਰ ਨਾਲ ਲਗਾਤਾਰ ਘੁੰਮਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ, ਉਹ ਹੋਰ ਕੋਈ ਨਹੀਂ, ਸਗੋਂ ਅਦਾਕਾਰ ਜਾਵੇਦ ਜਾਫ਼ਰੀ ਦਾ ਪੁੱਤਰ ਮੀਜ਼ਾਨ ਜਾਫ਼ਰੀ ਹੈ। ਨੱਵਯਾ ਦੇ ਮੀਜ਼ਾਨ ਨਾਲ ਕਥਿਤ ਅਫ਼ੇਅਰ ਦੀਆਂ ਖ਼ਬਰਾਂ ਤਦ ਉੱਡੀਆਂ, ਜਦੋਂ ਦੋਵਾਂ ਨੂੰ ਕਈ ਵਾਰ ਇਕੱਠਿਆਂ ਵੇਖਿਆ ਗਿਆ

 

 

ਸਾਲ 2017 ਦੌਰਾਨ ਦੋਵੇਂ ਇਕੱਠੇ ਫ਼ਿਲਮ ਵੇਖਣ ਲਈ ਪੁੱਜੇ ਸਨ। ਉੱਥੇ ਕੁਝ ਪੱਤਰਕਾਰਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਤੇ ਫਿਰ ਦੋਵੇਂ ਆਪਣਾ ਚਿਹਰਾ ਲੁਕਾਉਣ ਲੱਗ ਪਏ ਸਨ

ਨੱਵਯਾ ਨਵੇਲੀ ਆਪਣੇ ਨਾਨੇ ਅਮਿਤਾਭ ਬੱਚਨ ਨਾਲ

 

ਨੱਵਯਾ ਬਾਰੇ ਹੁਣ ਮੀਜ਼ਾਨ ਦਾ ਬਿਆਨ ਆਇਆ ਹੈ। 'ਮੁੰਬਈ ਮਿਰਰ' ਦੀ ਰਿਪੋਰਟ ਮੁਤਾਬਕ ਮੀਜ਼ਾਨ ਨੇ ਆਖਿਆ ਹੈ ਕਿ – 'ਸਾਡਾ ਦੋਸਤਾਂ ਦਾ ਸਰਕਲ ਇੱਕੋ ਹੈ। ਉਹ ਮੇਰੀ ਭੈਣ ਦੀ ਪੱਕੀ ਸਹੇਲੀ ਹੈ ਤੇ ਮੇਰੀ ਵੀ ਬਹੁਤ ਚੰਗੀ ਦੋਸਤ ਹੈ। ਮੈਂ ਕਿਸੇ ਨਾਲ ਵੀ ਰਿਲੇਸ਼ਨਸ਼ਿਪ ਵਿੱਚ ਨਹੀਂ ਹਾਂ।'

 

 

ਇੱਥੇ ਵਰਨਣਯੋਗ ਹੈ ਕਿ ਮੀਜ਼ਾਨ ਜਾਫ਼ਰੀ ਹੁਣ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਮਲਾਲ' ਰਾਹੀਂ ਪਹਿਲੀ ਵਾਰ ਦਰਸ਼ਕਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਸੇ ਫ਼ਿਲਮ ਵਿੱਚ ਭੰਸਾਲੀ ਦੀ ਆਪਣੀ ਭਾਣਜੀ ਸ਼ਰਮਿਨ ਸਹਿਗਲ ਵੀ ਹੈ। ਇਸ ਫ਼ਿਲਮ ਦੇ ਡਾਇਰੈਕਟਰ ਮੰਗੇਸ਼ ਹਡਵਾਲੇ ਹਨ ਤੇ ਇਹ ਫ਼ਿਲਮ ਆਉਂਦੀ 5 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know who is the lover of Amitabh Bachchan s grand-daughter