ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਂਕਣਾ ਸੇਨ ਤੇ ਰਣਵੀਰ ਸ਼ੌਰੀ ਨੇ ਦਿੱਤੀ ਤਲਾਕ ਦੀ ਅਰਜ਼ੀ, 3 ਸਾਲ ਤੋਂ ਹਨ ਵੱਖ

ਬਾਲੀਵੁੱਡ ਦੇ ਪ੍ਰਸਿੱਧ ਕਲਾਕਾਰਾਂ 'ਚ ਗਿਣੇ ਜਾਣ ਵਾਲੇ ਰਣਵੀਰ ਸ਼ੌਰੀ ਅਤੇ ਕੋਂਕਣਾ ਸੇਨ ਸ਼ਰਮਾ ਨੇ ਅਦਾਲਤ 'ਚ ਤਲਾਕ ਲਈ ਦਾਇਰ ਕੀਤੀ ਹੈ। ਉਨ੍ਹਾਂ ਨੇ ਇਹ ਫ਼ੈਸਲਾ ਆਪਸੀ ਸਹਿਮਤੀ ਨਾਲ ਲਿਆ ਹੈ। ਰਣਵੀਰ ਅਤੇ ਕੋਂਕਣਾ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ। ਦੋਵਾਂ ਨੇ 2007 'ਚ ਡੇਟਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਵਿਆਹ ਸਾਲ 2010 'ਚ ਹੋਇਆ ਸੀ। ਵਿਆਹ ਦੇ 5 ਸਾਲਾਂ ਬਾਅਦ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਸੀ।

 


 

ਸਾਲ 2015 'ਚ ਰਣਵੀਰ ਨੇ ਆਪਣੀ ਫਿਲਮ ‘ਤਿਤਲੀ’ ਦੇ ਟ੍ਰੇਲਰ ਲਾਂਚ ਮੌਕੇ ਕੋਂਕਣਾ ਤੋਂ ਵੱਖ ਹੋਣ ਦੀ ਗੱਲ ਕਬੂਲੀ ਸੀ ਅਤੇ ਦੱਸਿਆ ਸੀ ਕਿ ਹੁਣ ਉਹ ਦੋਵੇਂ ਇਕੱਠੇ ਨਹੀਂ ਰਹਿ ਰਹੇ। ਇੰਨਾ ਹੀ ਨਹੀਂ, ਰਣਵੀਰ ਨੇ ਸਾਰੀਆਂ ਗੱਲਾਂ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
 

'ਸਪਾਟਬੁਆਏ' ਦੀ ਰਿਪੋਰਟ ਦੇ ਅਨੁਸਾਰ ਦੋਵਾਂ ਨੇ ਆਪਸੀ ਸਹਿਮਤੀ ਨਾਲ ਕਾਨੂੰਨੀ ਤੌਰ 'ਤੇ ਵੱਖ ਹੋਣ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ 6 ਮਹੀਨਿਆਂ 'ਚ ਉਨ੍ਹਾਂ ਦਾ ਅਧਿਕਾਰਤ ਤੌਰ 'ਤੇ ਤਲਾਕ ਹੋ ਜਾਵੇਗਾ। ਕੋਂਕਣਾ ਅਤੇ ਰਣਵੀਰ ਨੇ ਤਲਾਕ ਦੀ ਦਾਇਰ ਕਰਨ ਤੋਂ ਪਹਿਲਾਂ ਕਾਉਂਸਲਿੰਗ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਦੋਵਾਂ ਵਿਚਕਾਰ ਸਹਿਮਤ ਨਹੀਂ ਹੋ ਸਕੀ। ਦੱਸ ਦੇਈਏ ਕਿ ਕੋਂਕਣਾ ਅਤੇ ਰਣਵੀਰ ਦਾ 6 ਸਾਲ ਦਾ ਬੇਟਾ ਹੈ, ਜਿਸ ਦਾ ਨਾਂਅ ਹਾਰੂਨ ਹੈ।

 


 

ਜਿੱਥੇ ਤਕ ਬੇਟੇ ਨੂੰ ਰੱਖਣ ਦਾ ਸਵਾਲ ਹੈ ਤਾਂ ਦੋਵਾਂ ਵਿਚਕਾਰ ਇਸ ਬਾਰੇ ਕੋਈ ਲੜਾਈ ਨਹੀਂ ਹੈ। ਦੋਵੇਂ ਆਪਣੇ ਬੇਟੇ ਦੀ ਦੇਖਭਾਲ ਕਰਨਗੇ। ਦੱਸ ਦੇਈਏ ਕਿ ਕੋਂਕਣਾ ਸੇਨ ਸ਼ਰਮਾ ਅਤੇ ਰਣਵੀਰ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ। ਦੋਵਾਂ ਨੇ ਟ੍ਰੈਫਿਕ ਸਿਗਨਲ, ਮਿਕਸਡ ਡਬਲਜ਼, ਆਜਾ ਨੱਚ ਲੇ ਜਿਹੀਆਂ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Konkana Sen Sharma Ranvir Shorey File For Divorce In Court After 5 Years Of Marriage