ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੋਲ ਡਾਂਸ ਕਰਕੇ ਖੁਦ ਨੂੰ ਫਿੱਟ ਰੱਖਦੀ ਹੈ ਕ੍ਰਿਤੀ ਖਰਬੰਦਾ, ਵੇਖੋ Video

ਲੌਕਡਾਊਨ 'ਚ ਬਾਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਅਤੇ ਅਦਾਕਾਰ ਪੁਲਕਿਤ ਸਮਰਾਟ ਇਕੱਠੇ ਕੁਆਲਟੀ ਸਮਾਂ ਬਤੀਤ ਕਰ ਰਹੇ ਹਨ। ਦੋਵਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਹਾਲ ਹੀ 'ਚ ਕ੍ਰਿਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਕਿ ਪਲਕੀਤ ਨੇ ਉਸ ਲਈ ਪ੍ਰੋਨ ਕਰੀ ਬਣਾਈ ਹੈ। ਹੁਣ ਕ੍ਰਿਤੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ।
 

 

ਇਸ ਵੀਡੀਓ 'ਚ ਕ੍ਰਿਤੀ ਖਰਬੰਦਾ ਪੋਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੀ ਹੈ। ਕ੍ਰਿਤੀ ਬਲੈਕ ਆਊਟਫਿਟ 'ਚ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਕ੍ਰਿਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਕੈਪਸ਼ਨ 'ਚ ਉਸ ਨੇ ਲਿਖਿਆ, "ਮੇਰੀ ਮਨਪਸੰਦ ਵਰਕਆਊਟ। ਮੈਨੂੰ ਅਫ਼ਸੋਸ ਹੈ ਕਿ ਮੈਂ ਆਪਣੇ ਘਰ 'ਚ ਪੋਲ ਨਹੀਂ ਲਗਵਾਇਆ ਹੈ। ਆਫਣੇ ਟੂ ਡੂ ਲਾਸਟ 'ਚ ਇਸ ਨੂੰ ਜੋੜ ਰਹੀ ਹਾਂ। ਤੁਹਾਡੀ ਸੂਚੀ ਕੀ ਹੈ? ਉਹ ਕੀ ਚੀਜ਼ ਹੈ, ਜਿਸ ਨੂੰ ਕਰਨਾ ਤੁਸੀ ਬਹੁਤ ਮਿਸ ਕਰ ਰਹੇ ਹੋ।"
 

ਕ੍ਰਿਤੀ ਦੀ ਇਸ ਵੀਡੀਓ ਨੂੰ ਫੈਨ ਬਹੁਤ ਪਸੰਦ ਕਰ ਰਹੇ ਹਨ। ਉਹ ਕੁਮੈਂਟਾਂ 'ਚ ਕ੍ਰਿਤੀ ਦੀ ਖੂਬ ਪ੍ਰਸ਼ੰਸਾ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤਕ 9.50 ਲੱਖ ਵਾਰ ਦੇਖਿਆ ਜਾ ਚੁੱਕਾ ਹੈ।

 

 

ਇਸ ਤੋਂ ਪਹਿਲਾਂ ਕ੍ਰਿਤੀ ਨੇ ਆਈਬ੍ਰੋਜ਼ ਬਾਰੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ। ਉਸ ਨੇ ਲਿਖਿਆ, "ਬਾਕੀ ਸਭ ਕੁਝ ਠੀਕ ਹੈ, ਪਰ ਇਨ੍ਹਾਂ ਆਈਬ੍ਰੋਜ਼ ਦਾ ਕੀ ਕਰੀਏ!" ਇਸ ਦੇ ਨਾਲ ਵੱਖ-ਵੱਖ ਇਮੋਜ਼ੀ ਤੋਂ ਬਾਅਦ ਉਨ੍ਹਾਂ ਨੇ COVID BROWS ਲਿਖਿਆ ਹੈ। ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kriti kharbanda says pole dance my favourite form of workout video viral on social media