ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ 'ਲਾਲ ਸਿੰਘ ਚੱਢਾ' ਲਈ ਪੱਗ ਬੰਨ੍ਹਣੀ ਸਿਖ ਰਹੇ ਹਨ ਆਮਿਰ ਖ਼ਾਨ

ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲ ਹੀ ਵਿੱਚ ਫ਼ਿਲਮ ਤੋਂ ਆਮਿਰ ਦਾ ਲੁੱਕ ਰਿਲੀਜ਼ ਹੋਇਆ ਸੀ ਜਿਸ ਵਿੱਚ ਉਹ ਪੱਗ ਬੰਨ੍ਹ ਕੇ ਦਿਖਾਈ ਦਿੱਤੇ ਸਨ। ਆਮਿਰ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਕਿਸੇ ਚੀਜ਼ ਦੀ ਕਮੀ ਨਹੀਂ ਛੱਡਦੇ ਅਤੇ ਇਸ ਫ਼ਿਲਮ ਲਈ ਪੱਗ ਬੰਨ੍ਹਣਾ ਸਿਖ ਰਹੇ ਹਨ।
 

ਦਰਅਸਲ, ਆਮਿਰ ਫ਼ਿਲਮ ਵਿੱਚ ਇੱਕ ਪੰਜਾਬੀ ਦੀ ਭੂਮਿਕਾ ਨਿਭਾ ਰਹੇ ਹਨ। ਪੂਰੀ ਫ਼ਿਲਮ ਵਿੱਚ ਪੱਗ ਵਿੱਚ ਨਜ਼ਰ ਆਉਣ ਵਾਲੇ ਆਮਿਰ ਆਪਣੇ ਕਿਰਦਾਰ ਵਿੱਚ ਚੰਗਾ ਢੱਲਣ ਲਈ ਖ਼ੁਦ ਪੱਗ ਬੰਨ੍ਹਣ ਦੀ ਕਲਾ ਸਿਖ ਰਹੇ ਹਨ।

 

 
 
 
 
 
 
 
 
 
 
 
 
 

Sat Sri Akaal ji, myself Laal...Laal Singh Chaddha.🙏

A post shared by Aamir Khan (@_aamirkhan) on

 

 

 

ਦੱਸਣਯੋਗ ਹੈ ਕਿ ਆਮਿਰ ਨੇ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਦੌਰਾਨ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ ਜਿਸ 'ਤੇ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ  ਹੋ ਰਹੀਆਂ ਹਨ। 
ਚੰਡੀਗੜ੍ਹ ਵਿੱਚ ਇੱਕ ਰੋਮਾਂਟਿਕ ਗਾਣੇ ਦੀ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ, ਟੀਮ ਹੁਣ ਅੰਮ੍ਰਿਤਸਰ ਵਿੱਚ ਅੱਠ ਦਿਨਾਂ ਦੀ ਸ਼ੂਟਿੰਗ ਸ਼ਡਿਊਲ 'ਤੇ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Laal Singh Chaddha Aamir Khan Learns To Tie Turban for movie laal singh Chaddha