ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਨੂੰ ਮੰਡਲ ਨੂੰ ਲਤਾ ਮੰਗੇਸ਼ਕਰ ਨੇ ਦਿੱਤੀ ਨਸੀਹਤ, ਨਕਲ ਕਰਨ ਨਾਲ ਲੰਬੇ ਸਮੇਂ ਤੱਕ ਨਹੀਂ ਮਿਲਦੀ ਸਫ਼ਲਤਾ

ਪੱਛਮੀ ਬੰਗਾਲ (West Bengal) ਵਿੱਚ ਰੇਲਵੇ ਸਟੇਸ਼ਨ 'ਤੇ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਗੀਤ 'ਇਕ ਪਿਆਰ ਕਾ ਨਗਮਾ ਗਾ ਕੇ ਰਾਤੋ ਰਾਤ ਮਸ਼ਹੂਰ ਹੋਈ ਰਾਨੂੰ ਮੰਡਲ (Ranu Mondal) ਅੱਜ ਖ਼ਬਰਾਂ 'ਚ ਹੈ। ਰਾਨੂੰ ਮੰਡਲ ਦੇ ਮਿੱਠੇ ਸੁਰ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। 

 

 

 

 

 

ਤੁਹਾਨੂੰ ਦੱਸ ਦੇਈਏ ਕਿ ਰਾਨੂੰ ਮੰਡਲ ਨੇ ਹਿਮੇਸ਼ ਰੇਸ਼ਮੀਆ ਲਈ 3 ਗਾਣੇ ਰਿਕਾਰਡ ਕੀਤੇ ਹਨ। ਇਸ ਦੇ ਨਾਲ ਹੀ ਉਸ ਨੂੰ ਕਈ ਪੇਸ਼ਕਸ਼ਾਂ ਵੀ ਮਿਲੀਆਂ ਹਨ। ਹੁਣ ਲਤਾ ਮੰਗੇਸ਼ਕਰ ਦੀ ਪ੍ਰਤੀਕ੍ਰਿਆ ਪਹਿਲੀ ਵਾਰ ਰਾਨੂੰ ਮੰਡਲ ਲਈ ਆਈ ਹੈ। ਲਤਾ ਮੰਗੇਸ਼ਕਰ ਨੇ ਰਾਨੂੰ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਇਕ ਨਸੀਹਤ ਦਿੱਤੀ ਹੈ ਜਿਸ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ।

 

ਦਰਅਸਲ, ਆਈਏਐਨਐਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਲਤਾ ਮੰਗੇਸ਼ਕਰ ਨੇ ਰਾਨੂੰ ਮੰਡਲ ਬਾਰੇ ਗੱਲ ਕਰਦਿਆਂ ਕਿਹਾ - ਜੇ ਮੇਰਾ ਨਾਮ ਅਤੇ ਕੰਮ ਕਿਸੇ ਲਈ ਚੰਗੇ ਹਨ, ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹਾਂ। 


ਪਰ ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਨਕਲ ਕਰਨ ਨਾਲ ਤੁਸੀਂ ਲੰਬੇ ਸਮੇਂ ਤੱਕ ਸਫ਼ਲਤਾ ਨਹੀਂ ਪ੍ਰਾਪਤ ਕਰ ਸਕਦੇ। ਕਿਸ਼ੋਰ ਦਾ, ਮੁਹੰਮਦ ਰਫ਼ੀ, ਆਸ਼ਾ ਭੋਂਸਲੇ ਅਤੇ ਮੁਕੇਸ਼ ਦੇ ਗਾਣੇ ਗਾ ਕੇ ਗਾਇਕ ਕੁਝ ਸਮੇਂ ਲਈ ਧਿਆਨ ਖਿੱਚ ਸਕਦੇ ਹਨ ਪਰ ਇਹ ਜ਼ਿਆਦਾ ਸਮੇਂ ਤੱਕ ਨਹੀਂ ਚੱਲਦਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: lata mangeshkar gave reaction on ranu mondal voice ye pyar ka nagma hai song lyrics