ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਤਾ ਮੰਗੇਸ਼ਕਰ ਨੂੰ 'ਡਾਟਰ ਆਫ਼ ਦਿ ਨੇਸ਼ਨ' ਦੇ ਖ਼ਿਤਾਬ ਨਾਲ ਸਨਮਾਨਤ ਕਰੇਗੀ ਭਾਰਤ ਸਰਕਾਰ

ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਮੋਦੀ ਸਰਕਾਰ ਇੱਕ ਨਵੇਂ ਖ਼ਿਤਾਬ ਨਾਲ ਸਨਮਾਨਤ ਕਰਨ ਦੀ ਯੋਜਨਾ ਬਣਾ ਰਹੀ ਹੈ।  ਲਤਾ ਮੰਗੇਸ਼ਕਰ ਨੂੰ ਇਹ ਖਿਤਾਬ ਉਨ੍ਹਾਂ ਦੇ 70 ਦੇ ਦਹਾਕੇ ਤੱਕ ਭਾਰਤੀ ਫ਼ਿਲਮਾਂ ਦੇ ਸੰਗੀਤ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਦਿੱਤਾ ਜਾਵੇਗਾ। ਭਾਰਤ ਰਤਨ ਨਾਲ ਸਨਮਾਨਿਤ ਲਤਾ ਮੰਗੇਸ਼ਕਰ ਨੂੰ 'ਡਾਟਰ ਆਫ਼ ਦਿ ਨੇਸ਼ਨ' ਦਾ ਖ਼ਿਤਾਬ ਦਿੱਤਾ ਜਾਵੇਗਾ। ਭਾਰਤ ਸਰਕਾਰ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ਇਹ ਸਨਮਾਨ ਦੇਵੇਗੀ। 


ਇੱਕ ਸੂਤਰ ਨੇ ਸੂਚਨਾ ਦਿੱਤੀ ਕਿ ਇਸ ਖ਼ਾਸ ਮੌਕੇ ਲਈ ਗੀਤਕਾਰ ਅਤੇ ਕਵੀ ਪ੍ਰਸੂਨ ਜੋਸ਼ੀ ਨੇ ਸਪੈਸ਼ਲ ਸਾਂਗ ਵੀ ਲਿਖਿਆ ਹੈ। ਉਨ੍ਹਾਂ ਦਾ ਸਨਮਾਨ ਕਰਨਾ ਦੇਸ਼ ਦੀ ਧੀ ਦਾ ਸਨਮਾਨ ਕਰਨਾ ਹੈ, ਇਸ ਲਈ ਮੋਦੀ ਸਰਕਾਰ ਲਤਾ ਨੂੰ ਉਨ੍ਹਾਂ ਦੇ 90ਵੇਂ ਜਨਮ ਦਿਨ, 28 ਸਤੰਬਰ ਨੂੰ 'ਡਾਟਰ ਆਫ਼ ਦਿ ਨੇਸ਼ਨ' ਨਾਲ ਸਨਮਾਨਿਤ ਕਰੇਗੀ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਤਾ ਜੀ ਦੀ ਆਵਾਜ਼ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।

 

ਦੱਸਣਯੋਗ ਹੈ ਕਿ ਲਤਾ ਦਾ ਜਨਮ 28 ਸਤੰਬਰ 1929 ਨੂੰ ਇੱਕ ਮੱਧ-ਸ਼੍ਰੇਣੀ ਦੇ ਮਰਾਠਾ ਪਰਿਵਾਰ ਵਿੱਚ ਹੋਇਆ ਸੀ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਜਨਮੇ ਲਤਾ ਪੰਡਤ ਦੀਨਾਨਾਥ ਮੰਗੇਸ਼ਕਰ ਦੀ ਵੱਡੀ ਬੇਟੀ ਹੈ। ਲਤਾ ਦਾ ਪਹਿਲਾ ਨਾਮ 'ਹੇਮਾ' ਸੀ, ਪਰ ਉਸ ਦੇ ਜਨਮ ਤੋਂ ਪੰਜ ਸਾਲ ਬਾਅਦ ਮਾਪਿਆਂ ਨੇ ਉਸ ਦਾ ਨਾਮ 'ਲਤਾ' ਰੱਖਿਆ। ਆਪਣੇ ਸਾਰੇ ਭੈਣਾਂ-ਭਰਾਵਾਂ ਵਿਚੋਂ ਲਤਾ ਸਭ ਤੋਂ ਵੱਡੀ ਹੈ। ਮੀਨਾ, ਆਸ਼ਾ, ਊਸ਼ਾ ਅਤੇ ਦਿਲਨਾਥ ਉਸ ਤੋਂ ਛੋਟੇ ਹਨ। ਉਸ ਦੇ ਪਿਤਾ ਥੀਏਟਰ ਕਲਾਕਾਰ ਅਤੇ ਗਾਇਕ ਸਨ।

 

ਤੁਹਾਨੂੰ ਦੱਸ ਦਈਏ ਕਿ ਅੱਠ ਦਹਾਕਿਆਂ ਤੋਂ ਵੱਧ ਸਮੇਂ ਤੋਂ ਹਿੰਦੁਸਤਾਨ ਦੀ ਅਵਾਜ਼ ਬਣ ਰਹੀ ਲਤਾ ਮੰਗੇਸ਼ਕਰ ਨੇ ਆਪਣੀ ਆਵਾਜ਼ ਦਾ ਜਾਦੂ ਹਜ਼ਾਰਾਂ ਫ਼ਿਲਮਾਂ ਅਤੇ ਗ਼ੈਰ ਫ਼ਿਲਮੀ ਗੀਤਾਂ ਵਿੱਚ 30 ਤੋਂ ਵੱਧ ਭਾਸ਼ਾਵਾਂ ਵਿੱਚ ਫੈਲਾਇਆ ਸੀ। ਲਤਾ ਨੇ ਪਹਿਲੀ ਵਾਰ 1942 ਵਿੱਚ ਮਰਾਠੀ ਫ਼ਿਲਮ 'ਕਿਤੀ ਹਸਾਲ' ਲਈ ਗਾਇਆ ਸੀ। ਲਤਾ ਇਕਲੌਤੀ ਜੀਵਿਤ ਸ਼ਖ਼ਅਸੀਅਤ ਹੈ ਜਿਸ ਦੇ ਨਾਮ ਉੱਤੇ ਪੁਰਸਕਾਰ ਦਿੱਤੇ ਜਾਂਦੇ ਹਨ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lata Mangeshkar to be honoured with Daughter of the Nation title on her 90th birthday