ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੱਟ ਬਜਟ 'ਚ ਬਣੀ ਧਮਾਕੇਦਾਰ ਫ਼ਿਲਮ ਸਾਬਤ ਹੋਵੇਗੀ Arjun Patiala

1 / 2ਘੱਟ ਬਜਟ 'ਚ ਬਣੀ ਧਮਾਕੇਦਾਰ ਫ਼ਿਲਮ ਸਾਬਤ ਹੋਵੇਗੀ Arjun Patiala

2 / 2ਘੱਟ ਬਜਟ 'ਚ ਬਣੀ ਧਮਾਕੇਦਾਰ ਫ਼ਿਲਮ ਸਾਬਤ ਹੋਵੇਗੀ Arjun Patiala

PreviousNext

 

ਮਸ਼ਹੂਰ ਗਾਇਕ ਅਤੇ ਐਕਟਰ ਦਿਲਜੀਤ ਦੁਸਾਂਝ ਦੀ ਫ਼ਿਲਮ ਅਰਜੁਨ ਪਟਿਆਲਾ ਕਾਫੀ ਸਮੇਂ ਤੋਂ ਚਰਚਾ ਵਿੱਚ ਹੈ। ਅਰਜੁਨ ਪਟਿਆਲਾ ਵਿੱਚ ਦਿਲਜੀਤ ਦੁਸਾਂਝ ਨਾਲ ਕ੍ਰਿਤੀ ਸੇਨਨ ਅਤੇ ਵਰੂਣ ਸ਼ਰਮਾ ਵੀ ਲੀਡ ਰੋਲ ਮੌਜੂਦ ਹਨ, ਜਦਕਿ ਅਦਾਕਾਰਾ ਸਨੀ ਲਿਓਨੀ ਸਪੈਸ਼ਲ ਕਿਰਦਾਰ ਦੇ ਰੂਪ ਵਿੱਚ ਦਿਖਾਏਗੀ। 

 

 

ਅਰਜੁਨ ਪਟਿਆਲਾ ਇਕ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ। ਫ਼ਿਲਮ ਅਰਜੁਨ ਪਟਿਆਲਾ ਇਸ ਸ਼ੁੱਕਰਵਾਰ ਨੂੰ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕਾ ਹੈ।

 

 

ਅੱਜ ਨਵੀਂ ਦਿੱਲੀ ਵਿੱਚ ਆਪਣੀ ਆਉਣ ਵਾਲੀ ਫ਼ਿਲਮ 'ਅਰਜੁਨ ਪਟਿਆਲਾ' ਦੀ ਪ੍ਰਮੋਸ਼ਨ ਕਰਨ ਲਈ ਸਾਰੀ ਸਟਾਰਕਾਸਟ ਇੱਕ ਪਲੇਟਫਾਰਮ ਉੱਤੇ ਦਿਖਾਈ ਦਿੱਤੀ। ਇਸ ਦੌਰਾਨ ਸਾਰੀ ਸਟਾਰਕਾਸਟ ਮੀਡੀਆ ਨਾਲ ਰੂਬਰੂ ਹੋਈ।


ਫ਼ਿਲਮ ਵਿੱਚ ਜਿੱਥੇ ਇਕ ਪਾਸੇ ਦਿਲਜੀਤ ਦੁਸਾਂਝ ਪੁਲਿਸ ਦਾ ਕਿਰਦਾਰ ਨਿਭਾ ਰਿਹਾ ਹੈ, ਉਥੇ  ਦੂਜੇ ਪਾਸੇ ਕ੍ਰਿਤੀ ਸੇਨਨ ਇੱਕ ਪੱਤਰਕਾਰ ਦਾ ਕਿਰਦਾਰ ਨਿਭਾਉਂਦੇ ਹੋਈ ਦਿਖੇਗੀ। ਵਰੂਣ ਸ਼ਰਮਾ ਵੀ ਦਿਲਜੀਤ ਦੁਸਾਂਝ ਨਾਲ ਮਿਲ ਕੇ ਇੱਕ ਪੁਲਿਸ ਵਾਲੇ ਦੇ ਗੇਟਅਪ ਵਿੱਚ ਦਿਖਣਗੇ। 

 

ਫ਼ਿਲਮ ਦੇ ਬਾਕਸ ਆਫ਼ਿਸ ਪ੍ਰੀਡਿਕਸ਼ਨ ਦੀ ਗੱਲ ਕਰੀਏ ਤਾਂ ਵਪਾਰ ਮਾਹਰਾਂ ਦਾ ਮੰਨਣਾ ਹੈ ਕਿ ਦਿਲਜੀਤ ਦੁਸਾਂਝ ਅਤੇ ਕ੍ਰਿਤੀ ਸੇਨਨ ਦੀ ਫ਼ਿਲਮ ਪਹਿਲੇ ਦਿਨ ਸ਼ੁੱਕਰਵਾਰ ਨੂੰ ਬਾਕਸ ਆਫਿਸ ਉੱਤੇ 3 ਤੋਂ 4 ਕਰੋੜ ਰੁਪਏ ਦਾ ਬਿਜ਼ਨਸ ਕਰਕੇ ਸ਼ਾਨਦਾਰ ਓਪਨਿੰਗ ਕੁਲੈਕਸ਼ਨ ਕਰ ਸਕਦੀ ਹੈ।
 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lets meet and watch special interview Arjun Patiala star cast Kriti Sanon Diljit Dosanjh and Varun Sharma