ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜੀ ਵਾਰ ਮਾਂ ਬਣੀ ਲੀਜ਼ਾ ਹੇਡਨ, ਦਿੱਤਾ ਬੇਟੇ ਨੂੰ ਜਨਮ

ਬਾਲੀਵੁੱਡ ਅਦਾਕਾਰਾ ਲੀਜ਼ਾ ਹੇਡਨ ਦੂਜੀ ਵਾਰ ਮਾਂ ਬਣ ਗਈ ਹੈ। ਲੀਜ਼ਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਖੁਦ ਲੀਜ਼ਾ ਨੇ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ।
 

 

ਲੀਜ਼ਾ ਨੇ ਆਪਣੇ ਦੋਵੇਂ ਬੇਟਿਆਂ ਦੀ ਇੱਕ ਪਿਆਰੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਇਸ ਛੋਟੇ ਜਿਹੇ ਬਲੈਸਿੰਗ ਨੇ ਮੇਰੇ ਦਿਲ ਨੂੰ ਇੰਜ ਛੂਹਿਆ ਹੈ, ਜਿਵੇਂ ਪਹਿਲਾਂ ਕਦੇ ਨਹੀਂ ਹੋਇਆ। ਤੁਹਾਨੂੰ ਦੋਵਾਂ ਨੂੰ ਵੇਖ ਕੇ ਮੇਰੇ ਕੋਲ ਸ਼ਬਦ ਨਹੀਂ ਹਨ। ਤੁਹਾਨੂੰ ਦੋਵਾਂ ਨੂੰ ਵੇਖਦੇ ਰਹਿਣਾ ਮੈਨੂੰ ਬਹੁਤ ਪਸੰਦ ਹੈ ਅਤੇ ਮੈਂ ਬਿਲਕੁਲ ਵੀ ਯਕੀਨ ਨਹੀਂ ਕਰ ਪਾ ਰਹੀ ਹਾਂ ਕਿ ਮੈਂ ਤੁਹਾਡੀ ਮਾਂ ਹਾਂ। ਲਿਓ ਅਤੇ ਜੈਕ... ਅਤੇ ਮੇਰੇ ਵੈਲੇਂਟਾਈਨ - ਭਲਕੇ ਸਾਡੀ ਮੁਲਾਕਾਤ ਦੀ 5ਵੀਂ ਵਰ੍ਹੇਗੰਢ ਸੀ। ਉਹ ਸ਼ੁੱਕਰਵਾਰ ਦੀ 13 ਫਰਵਰੀ ਜਿਸ ਤੋਂ ਬਾਅਦ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ। ਮੇਰੇ ਨਾਲ ਪਰਿਵਾਰ ਬਣਾਉਣ ਲਈ ਥੈਂਕਿਊ ਮੇਰੇ ਪਤੀ।"
 

 
 
 
 
 
 
 
 
 
 
 
 
 

Contemplating a life photobombed by two little peeps soon...

A post shared by Lisa Lalvani (@lisahaydon) on

 

ਲੀਜ਼ਾ ਨੇ ਆਪਣੇ ਦੂਜੇ ਬੇਟੇ ਦਾ ਨਾਮ ਲਿਓ ਰੱਖਿਆ ਹੈ। ਦੱਸ ਦੇਈਏ ਕਿ ਲੀਜ਼ਾ ਨੇ ਅਕਤੂਬਰ 2016 ਵਿੱਚ ਡੀਨੋ ਲਾਲਵਾਨੀ ਨਾਲ ਵਿਆਹ ਕੀਤਾ ਸੀ ਅਤੇ 17 ਮਈ 2017 ਨੂੰ ਉਨ੍ਹਾਂ ਨੇ ਇੱਕ ਬੇਟੇ ਜੈਕ ਨੂੰ ਜਨਮ ਦਿੱਤਾ ਸੀ।
 

 
 
 
 
 
 
 
 
 
 
 
 
 

💃🏼 🐣 #husbandsofinstagram

A post shared by Lisa Lalvani (@lisahaydon) on

 

ਇਸ ਵਾਰ ਵੀ ਲੀਜ਼ਾ ਪ੍ਰੈਗਨੈਂਸੀ ਦੌਰਾਨ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਉਸ ਨੇ ਬੇਬੀ ਬੰਪ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ, ਜਿਸ ਨਾਲ ਉਸ ਨੇ ਲਿਖਿਆ ਸੀ, "ਹੁਣ ਕਿਸੇ ਵੀ ਦਿਨ।"
 

ਜ਼ਿਕਰਯੋਗ ਹੈ ਕਿ ਫਿਲਮੀ ਦੁਨੀਆਂ 'ਚ ਕਦਮ ਰੱਖਣ ਤੋਂ ਪਹਿਲਾਂ ਲੀਜ਼ਾ ਨੇ ਮਾਡਲਿੰਗ ਕੀਤੀ ਸੀ। ਉਹ ਕਈ ਇਸ਼ਤਿਹਾਰਾਂ ਅਤੇ ਮੈਗਜ਼ੀਨ ਲਈ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ। ਉਹ ਕਿੰਗਫਿਸ਼ਰ ਦੇ 'ਕੈਲੰਡਰ ਗਰਲ' ਦੀ ਲਿਸਟ 'ਚ ਸ਼ਾਮਲ ਹੋ ਚੁੱਕੀ ਹੈ। ਲੀਜ਼ਾ ਦਾ ਜਨਮ 17 ਜੂਨ 1986 ਨੂੰ ਚੇਨਈ 'ਚ ਹੋਇਆ ਸੀ। ਉਸ ਦਾ ਅਸਲੀ ਨਾਂ ਐਲੀਜਾਬੇਥ ਮੈਰੀ ਹੇਡਨ ਹੈ। ਉਸ ਦੇ ਪਿਤਾ ਵੈਂਕਟ ਭਾਰਤ ਤੋਂ ਹਨ, ਜਦੋਂਕਿ ਮਾਂ ਅੰਨਾ ਹੇਡਨ ਆਸਟ੍ਰੇਲੀਆ ਤੋਂ ਹਨ।
 

 

ਲੀਜ਼ਾ ਯੋਗਾ ਟੀਚਰ ਬਣਨਾ ਚਾਹੁੰਦੀ ਸੀ ਪਰ ਦੋਸਤਾਂ ਦੇ ਕਹਿਣ 'ਤੇ ਉਸ ਨੇ ਮਾਡਲਿੰਗ 'ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ। ਬਾਲੀਵੁੱਡ 'ਚ ਕਰੀਅਰ ਬਣਾਉਣ ਲਈ ਉਹ ਸਾਲ 2007 'ਚ ਭਾਰਤ ਆਈ ਸੀ। ਉਸ ਨੇ ਸਾਲ 2010 'ਚ 'ਆਇਸ਼ਾ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਸਾਲ 2014 'ਚ ਲੀਜ਼ਾ ਹੇਡਨ ਨੇ ਕੰਗਨਾ ਰਾਣੌਤ ਨਾਲ 'ਕੁਈਨ' ਫਿਲਮ 'ਚ ਕੰਮ ਕੀਤਾ ਸੀ।
 

ਲੀਜ਼ਾ ਬਾਲੀਵੁਡ ਫਿਲਮ ਰਾਸਕਲ, ਦੀ ਸ਼ੌਕੀਨਸ, ਸੰਤਾ ਬੰਤਾ ਪ੍ਰਾਈਵੇਟ ਲਿਮਟਿਡ, ਹਾਊਸਫੁਲ 3 ਅਤੇ ਯੇ ਦਿਲ ਹੈ ਮੁਸ਼ਕਿਲ 'ਚ ਕੰਮ ਕਰ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lisa haydon blessed with baby boy and share her son photo