ਬਾਲੀਵੁੱਡ ਅਦਾਕਾਰਾ ਲੀਸਾ ਰੇ ਨੂੰ ਆਪਣੀ ਜ਼ਿੰਦਗੀ ਤੋਂ ਸਿੱਖਣ ਲਈ ਬਹੁਤ ਕੁਝ ਮਿਲਿੀਆ ਹੈ। ਕੈਂਸਰ ਤੋਂ ਜੱਦੋਜਹਿਦ ਕਰਨ ਮਗਰੋਂ ਖੂਬਸੂਰਤੀ ਦੇ ਸਹੀ ਅਰਥ ਬਾਰੇ ਲੀਸਾ ਨੇ ਕਿਹਾ ਕਿ ਆਪਣੀ ਚਮੜੀ ਚ ਉਹ ਖੁੱਦ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੰਤੁਸ਼ਟ ਮਹਿਸੂਸ ਕਰਦੇ ਹਨ।
ਆਪਣੀ ਕਿਤਾਬ ਕਲੋਜ਼ ਟੂ ਦਾ ਬੋਨ ਨੂੰ ਲਾਂਚ ਕਰਨ ਮੌਕੇ ਲੀਜ਼ਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ 16 ਸਾਲ ਦੀ ਤੁਲਨਾ ਚ ਅੱਜ 47 ਸਾਲ ਦੀ ਉਮਰ ਚ ਮੈਂ ਕਿਤੇ ਜ਼ਿਆਦਾ ਖੂਬਸੂਰਤ ਹਾਂ। ਬੇਸ਼ੱਕ ਮੇਰੇ ਕੋਲ ਇਕ ਖੂਬਸੂਰਤ ਸਰੀਰ ਸੀ, ਪਰ ਮੈਂ ਆਪਣੇ ਸਰੀਰ ਨੂੰ ਕਾਫੀ ਮਾੜੀ ਹਾਲਤ ਚ ਵੀ ਦੇਖਿਆ ਹੈ ਜਿਸ ਕਾਰਨ ਮੈਨੂੰ ਕਾਫੀ ਮਾੜਾ ਲਗਿਆ ਸੀ ਤੇ ਹਮੇਸ਼ਾ ਮੈਂ ਅਸਰੁੱਖਿਆ ਦੀ ਭਾਵਨਾ ਨਾਲ ਘਿਰੀ ਰਹਿੰਦੀ ਸੀ।
ਹਾਲ ਹੀ ਚ ਵੈਬ ਸੀਰੀਜ਼ ਫ਼ੋਰ ਮੋਰ ਸ਼ਾਟਸ ਪਲੀਜ਼ ਚ ਨਜ਼ਰ ਆਈ ਇਸ ਅਦਾਕਾਰਾ ਨੇ ਕਿਹਾ ਕਿ ਖੂਬਸੂਰਤੀ ਭਰੇ ਇਸ ਉਦਯੋਗ ਚ ਰਹਿਣ ਦੌਰਾਨ ਕੁਝ ਨਕਲੀ ਸੁੰਦਰਤਾ ਮਾਨਕਾਂ ਦੀ ਹਮਾਇਤ ਕਰਕੇ ਮੈਨੂੰ ਬੁਰਾ ਲੱਗਦਾ ਸੀ, ਮੈਂ ਆਪਣੀ ਜ਼ਿੰਮੇਦਾਰੀਆਂ ਨੂੰ ਸਮਝਿਆ ਹੈ।
ਆਪਣੇ ਹਾਲ ਹੀ ਰੈਡ ਕਾਰਪੇਟ ਦੇ ਤਜੂਰਬੇ ਬਾਰੇ ਗੱਲ ਕਰਦਿਆਂ ਲੀਸਾ ਨੇ ਕਿਹਾ ਕਿ ਕਲਾਕਾਰਾਂ ਨੂੰ ਕਦੇ ਵੀ ਉਨ੍ਹਾਂ ਦੇ ਮੇਕਅਪ ਜਾਂ ਰੰਗ-ਰੂਪ ਨੂੰ ਲੈ ਕੇ ਪਰਖਣਾ ਚਾਹੀਦੈ।
ਦੱਸਣਯੋਗ ਹੈ ਕਿ ਸਾਲ 1990 ਚ ਬੰਬੇ ਡਾਇੰਗ ਦੇ ਵਿਗਿਆਪਨਾਂ ਚ ਇਕ ਮਾਡਲ ਵਜੋਂ ਸ਼ੁਰੂਆਤ ਕਰਨ ਵਾਲੀ ਲੀਸਾ ਸਵੇਰ ਚੜਦਿਆਂ ਹੀ ਮਸ਼ਹੂਰ ਹੋ ਗਏ। ਇਸ ਤੋਂ ਬਾਅਦ ਸਾਲ 2001 ਚ ਫ਼ਿਲਮ ਕਸੂਰ ਤੋਂ ਇਕ ਅਦਾਕਾਰਾ ਵਜੋਂ ਲੀਸਾ ਨੇ ਬਾਲੀਵੁੱਡ ਚ ਕਦਮ ਰਖਿਆ। ਆਉਣ ਵਾਲੇ ਦਿਨਾਂ ਚ ਲੀਸਾ ਸੰਗੀਤਕਾਰ ਤੋਂ ਫ਼ਿਲਮਕਾਰ ਬਣਨ ਜਾ ਰਹੇ ਏ ਆਰ ਰਹਿਮਾਨ ਦੀ ਪਹਿਲੀ ਫ਼ਿਲਮ 99 ਸਾਂਗਸ ਚ ਨਜ਼ਰ ਆਉਣ ਵਾਲੇ ਹਨ।
.