ਪੂਰੇ ਦੇਸ਼ 'ਚ ਕੋਰੋਨਾ ਲੌਕਡਾਊਨ ਲੱਗਿਆ ਹੋਇਆ ਹੈ। ਅਜਿਹੇ 'ਚ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਘਰ 'ਚ ਹਨ। ਅਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਦੱਸ ਰਹੇ ਹਨ ਕਿ ਉਹ ਅਸਲ 'ਚ ਘਰ 'ਤੇ ਆਪਣਾ ਸਮਾਂ ਕਿਵੇਂ ਬਤੀਤ ਕਰ ਰਹੇ ਹਨ। ਦੋ ਦਿਨ ਪਹਿਲਾਂ ਅਰਜੁਨ ਕਪੂਰ ਨੇ ਇੱਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਹ ਕਸਰਤ ਕਰਦੇ ਵਿਖਾਈ ਦੇ ਰਹੇ ਸਨ। ਇਹ ਉਸ ਸਮੇਂ ਦੀ ਵੀਡੀਓ ਸੀ, ਜਦੋਂ ਅਰਜੁਨ ਆਪਣੀ ਫ਼ਿਲਮ 'ਪਾਣੀਪਤ' ਲਈ ਬਾਡੀ ਬਣਾ ਰਹੇ ਸਨ, ਜਿਸ 'ਚ ਉਨ੍ਹਾਂ ਨੇ ਸਦਾਸ਼ਿਵ ਰਾਓ ਭਾਊ ਦੀ ਭੂਮਿਕਾ ਨਿਭਾਈ ਸੀ।
ਪਰ ਹੁਣ ਅਰਜੁਨ ਕਪੂਰ ਨੇ ਆਪਣੀ ਇੱਕ ਤਾਜ਼ਾ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬ੍ਰਾਹਮਣ ਹੇਅਰਸਟਾਈਲ 'ਚ ਵਿਖਾਈ ਦੇ ਰਹੇ ਹਨ। ਕਹਿਣ ਨੂੰ ਤਾਂ ਉਹ ਗੰਜੇ ਹੋਏ ਹਨ, ਪਰ ਥੋੜੇ ਸਟਾਈਲ ਨਾਲ। ਅਰਜੁਨ ਕਪੂਰ ਦੀ ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਕਿਸੇ ਨੂੰ ਇਹ ਲੁੱਕ ਪਸੰਦ ਆ ਰਿਹਾ ਹੈ ਤਾਂ ਕੋਈ ਉਨ੍ਹਾਂ ਦਾ ਮਜ਼ਾਕ ਵੀ ਉਡਾ ਰਿਹਾ ਹੈ। ਅਰਜੁਨ ਕਪੂਰ ਅਕਸਰ ਆਪਣੇ ਹੇਅਰਸਟਾਈਲ ਨਾਲ ਪ੍ਰਯੋਗ ਕਰਦੇ ਵੇਖੇ ਗਏ ਹਨ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਰਜੁਨ ਕਪੂਰ ਨੇ ਇਹ ਹੇਅਰ ਸਟਾਈਲ ਖੁਦ ਬਣਾਇਆ ਹੈ ਜਾਂ ਉਨ੍ਹਾਂ ਨੇ ਹੇਅਰ ਸਟਾਈਲਿਸਟ ਦੀ ਮਦਦ ਲਈ ਹੈ। ਕੋਰੋਨਾ ਲੌਕਡਾਊਨ ਕਾਰਨ ਸਭ ਕੁਝ ਬੰਦ ਹੈ, ਪਰ ਅਰਜੁਨ ਕਪੂਰ ਨੇ ਇਸ ਹੇਅਰ ਸਟਾਈਲ 'ਚ 'ਪਾਣੀਪਤ' ਫ਼ਿਲਮ ਦੀ ਯਾਦ ਦਿਵਾ ਰਹੇ ਹਨ।
ਵਰਕਫ਼ਰੰਟ ਦੀ ਗੱਲ ਕਰੀਏ ਤਾਂ ਅਰਜੁਨ ਅਤੇ ਪਰਿਣੀਤੀ ਚੋਪੜਾ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ 'ਸੰਦੀਪ ਔਰ ਪਿੰਕੀ ਪਿੰਕੀ ਫ਼ਰਾਰ' ਦੀ ਰਿਲੀਜ਼ ਫਿਲਹਾਲ ਕੋਰੋਨਾ ਲੌਕਡਾਊਨ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ।